ਫੇਸਬੁੱਕ ’ਤੇ ਚੈਟ ਪਿੱਛੋਂ ਹੋਇਆ ਪਿਆਰ, ਵਿਆਹ ਤੋਂ ਪਹਿਲਾਂ ਹੀ ਲੜਕੀ ਨੂੰ ਸਾੜ ਕੇ ਮਾਰ ਸੁੱਟਿਆ

12/8/2019 7:58:16 PM

ਅਗਰਤਲਾ (ਭਾਸ਼ਾ)– ਪੂਰਬ ਉੱਤਰੀ ਸੂਬੇ ਤ੍ਰਿਪੁਰਾ ’ਚ ਵਿਆਹ ਤੋਂ ਸਿਰਫ ਕੁਝ ਦਿਨ ਪਹਿਲਾਂ ਹੋਣ ਵਾਲੇ ਪਤੀ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਲੜਕੀ ਨੂੰ ਸਾੜ ਕੇ ਮਾਰ ਦਿੱਤਾ। ਲੜਕੀ ਦੇ ਰਿਸ਼ਤੇਦਾਰਾਂ ਨੇ ਇਸ ਮਾਮਲੇ ’ਚ ਦਹੇਜ ਲਈ ਕੀਤੇ ਗਏ ਕਤਲ ਦਾ ਮੁਕੱਦਮਾ ਦਰਜ ਕਰਾਇਆ ਹੈ। ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਰਾਧਾ ਕਿਸ਼ੋਰ ਬੰਧੂ ਪਿੰਡ ਦੀ ਹੈ। ਲੜਕੀ ਸੁਪਰੀਆ ਚੌਧਰੀ 17 ਸਾਲ ਦੀ ਨਾਬਾਲਿਗ ਸੀ ਅਤੇ ਖੋ ਬਾਈ ਜ਼ਿਲੇ ਦੇ ਕਲਿਆਣਪੁਰ ਦੀ ਵਸਨੀਕ ਦੱਸੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਸੁੁਪਰੀਆ ਦੀ ਫੇਸਬੁੱਕ ’ਤੇ ਰਾਧਾ ਕਿਸ਼ੋਰ ਬੰਧੂ ਪਿੰਡ ਦੇ 25 ਸਾਲਾ ਅਜੇ ਰੁਦਰ ਪਾਲ ਨਾਲ ਦੋਸਤੀ ਹੋਈ ਸੀ।

ਚੈਟਿੰਗ ਤੋਂ ਬਾਅਦ ਇਹ ਦੋਸਤੀ ਪਿਆਰ ’ਚ ਬਦਲ ਗਈ ਅਤੇ ਸੁਪਰੀਆ ਅਜੇ ਨਾਲ ਘਰੋਂ ਭੱਜ ਗਈ। ਘਰੋਂ ਭੱਜਣ ਤੋਂ ਬਾਅਦ ਦੋਵੇਂ ਪਤੀ–ਪਤਨੀ ਵਾਂਗ ਰਹਿਣ ਲੱਗ ਪਏ। ਦੋਵਾਂ ਪਰਿਵਾਰਾਂ ਵਿਚਕਾਰ ਕਈ ਦੌਰ ਦੀਆਂ ਵਾਰਤਾਵਾਂ ਤੋਂ ਬਾਅਦ ਇਸ ਰਿਸ਼ਤੇ ਨੂੰ ਵਿਆਹ ਕਰ ਕੇ ਅਧਿਕਾਰਕ ਰੁੂਪ ਦੇਣ ਬਾਰੇ ਸਹਿਮਤੀ ਬਣ ਗਈ।

ਦੋਵਾਂ ਦੇ ਵਿਆਹ ਦੀ 11 ਦਸੰਬਰ ਤਰੀਕ ਤੈਅ ਕਰ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਸ਼ੁੱਕਰਵਾਰ ਨੂੰ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਿਗਆ। ਇਸ ਦੌਰਾਨ ਅਜੇ ਨੇ ਸੁਪਰੀਆ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਚੀਕ ਚਿਹਾੜਾ ਸੁਣ ਕੇ ਗੁਆਂਢੀ ਮੌਕੇ ’ਤੇ ਪੁੱਜੇ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ। ਸੁਪਰੀਆ 90 ਫੀਸਦੀ ਸੜ ਚੁੱਕੀ ਸੀ। ਉਸ ਦੀ ਗੰਭੀਰ ਹਾਲਤ ਨੂੰ ਦੇੇਖਦਿਆਂ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਜੀ. ਬੀ. ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਗੁੱਸੇ ’ਚ ਆਏ ਲੜਕੀ ਦੇ ਰਿਸ਼ਤੇਦਾਰਾਂ ਨੇ ਅਜੇ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਸ਼ਨੀਵਾਰ ਨੂੰ ਸ਼ਾਤਿਰ ਬਜ਼ਾਰ ਥਾਣੇ ’ਚ ਅਜੇ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਦਾਜ ਮੰਗਣ ਅਤੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

This news is Edited By Karan Kumar