ਅਯੁੱਧਿਆ ਦੇ ਰਾਮ ਮੰਦਰ ''ਚ ਲਾਏ ਜਾਣਗੇ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ

Sunday, Feb 04, 2024 - 05:10 PM (IST)

ਅਯੁੱਧਿਆ- ਰਾਮ ਮੰਦਰ ਟਰੱਸਟ ਅਤੇ ਅਯੁੱਧਿਆ ਪ੍ਰਸ਼ਾਸਨ ਮੰਦਰ ਕੰਪਲੈਕਸ ਦੇ ਅੰਦਰ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਅਯੁੱਧਿਆ ਦੇ ਡਿਵੀਜ਼ਨਲ ਕਮਿਸ਼ਨਰ ਗੌਰਵ ਦਿਆਲ ਨੇ ਕਿਹਾ ਕਿ ਮੰਦਰ ਕੰਪਲੈਕਸ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਮੋਬਾਈਲ ਅਤੇ ਇਲੈਕਟ੍ਰਾਨਿਕ ਯੰਤਰ ਜਮ੍ਹਾਂ ਕਰਾਉਣੇ ਹੋਣਗੇ, ਇਸ ਲਈ ਤੀਰਥ ਯਾਤਰਾ ਸੁਵਿਧਾ ਕੇਂਦਰ ਦੇ ਚੈੱਕ-ਇਨ ਕਾਊਂਟਰਾਂ 'ਤੇ ਚਿਹਰੇ ਦੀ ਪਛਾਣ ਕਰਨ ਵਾਲੇ ਸਾਫਟਵੇਅਰ ਅਤੇ ਯੰਤਰ ਤਾਇਨਾਤ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਅਯੁੱਧਿਆ ਪਹੁੰਚਣਾ ਹੋਵੇਗਾ ਸੌਖਾਲਾ, ਦਿੱਲੀ ਸਣੇ ਇਨ੍ਹਾਂ 8 ਸ਼ਹਿਰਾਂ ਤੋਂ ਸ਼ੁਰੂ ਹੋਈ ਸਿੱਧੀ ਉਡਾਣ ਸੇਵਾ

ਦਿਆਲ ਨੇ ਕਿਹਾ ਕਿ ਬਾਅਦ ਵਿਚ ਸ਼ਰਧਾਲੂਆਂ ਨੂੰ ਸਾਫਟਵੇਅਰ ਰਾਹੀਂ ਤਿਆਰ ਕੀਤੇ ਗਏ ਵਿਲੱਖਣ ਕੋਡ ਦੇ ਅਨੁਸਾਰ ਮੰਦਰ ਕੰਪਲੈਕਸ ਦੀ ਯਾਤਰਾ ਦੌਰਾਨ ਆਪਣੀਆਂ ਤਸਵੀਰਾਂ ਆਪਣੇ ਮੋਬਾਈਲ 'ਤੇ ਡਾਊਨਲੋਡ ਕਰਨ ਦਾ ਵਿਕਲਪ ਮਿਲੇਗਾ। ਦਿਆਲ ਮੁਤਾਬਕ ਰੁੱਝੇ ਹਵਾਈ ਅੱਡਿਆਂ 'ਤੇ ਤਾਇਨਾਤ ਚਿਹਰੇ ਦੀ ਪਛਾਣ ਕਰਨ ਵਾਲੇ ਸਾਧਨਾਂ ਦੀ ਵਰਤੋਂ ਰਾਮ ਮੰਦਰ 'ਤੇ ਕੀਤੀ ਜਾ ਸਕਦੀ ਹੈ।" ਹਾਲਾਂਕਿ ਇਸ ਨੂੰ ਲਾਗੂ ਕਰਨ 'ਚ ਕੁਝ ਸਮਾਂ ਲੱਗੇਗਾ ਕਿਉਂਕਿ ਮੰਦਰ ਟਰੱਸਟ ਮੰਦਰ ਕੰਪਲੈਕਸ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਵਿਵਸਥਾ 'ਚ ਰੁੱਝਿਆ ਹੋਇਆ ਹੈ।

ਇਹ ਵੀ ਪੜ੍ਹੋ- ਆਸਥਾ ਦਾ ਸੈਲਾਬ; 11 ਦਿਨਾਂ 'ਚ 25 ਲੱਖ ਸ਼ਰਧਾਲੂਆਂ ਨੇ ਕੀਤੇ ਰਾਮ ਲੱਲਾ ਦੇ ਦਰਸ਼ਨ

ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੇ ਕਿਹਾ ਕਿ ਨਵੀਆਂ ਪ੍ਰਕਿਰਿਆਵਾਂ ਨੂੰ ਸ਼ੁਰੂ ਕਰਨ ਲਈ ਚੀਜ਼ਾਂ ਸਥਿਰ ਹੋਣ ਮਗਰੋਂ ਚਿਹਰੇ ਦੀ ਪਛਾਣ ਕਰਨ ਵਾਲੇ ਸਾਫਟਵੇਅਰ ਵਰਗੀ ਕਿਸੇ ਵੀ ਨਵੇਂ ਸਿਸਟਮ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ਵਿਚ ਲਗਭਗ ਇਕ ਲੱਖ ਸ਼ਰਧਾਲੂ ਰੋਜ਼ਾਨਾ ਮੰਦਰ ਦੇ ਦਰਸ਼ਨ ਕਰ ਰਹੇ ਹਨ ਪਰ ਅਸੀਂ ਭਵਿੱਖ 'ਚ ਅਜਿਹੇ ਤਕਨਾਲੋਜੀ-ਅਧਾਰਿਤ ਹੱਲ ਲਾਗੂ ਕਰ ਸਕਦੇ ਹਾਂ । ਸ਼ਰਧਾਲੂਆਂ ਦੀ ਭੀੜ ਸਥਿਰ ਹੋਣ 'ਤੇ ਹੀ ਟਰੱਸਟ 'ਆਰਤੀ' ਪਾਸ ਪ੍ਰਦਾਨ ਕਰਨਾ ਸ਼ੁਰੂ ਕਰ ਦੇਵੇਗਾ। ਮਿਸ਼ਰਾ ਨੇ ਕਿਹਾ ਕਿ ਆਰਤੀ ਪਾਸ ਜਾਰੀ ਕਰਨ ਦਾ ਫੈਸਲਾ ਜਲਦੀ ਹੀ ਲਿਆ ਜਾਵੇਗਾ ਅਤੇ ਰਾਮ ਮੰਦਰ ਦੀ ਵੈੱਬਸਾਈਟ ਰਾਹੀਂ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News