ਲਾਲ ਕਿਲੇ ਵੱਲ ਜਾਣ ਵਾਲਿਆਂ ’ਤੇ ‘ਫੇਸ ਐਪ' ਰੱਖੇਗੀ ਨਜ਼ਰ
Monday, Aug 14, 2023 - 02:04 PM (IST)
ਨਵੀਂ ਦਿੱਲੀ- ਆਜ਼ਾਦੀ ਦਿਵਸ ਮੌਕੇ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਮਣੀਪੁਰ ਅਤੇ ਹਰਿਆਣਾ ’ਚ ਦੰਗੇ ਹੋਏ ਹਨ, ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਦਿੱਲੀ ’ਚ ਵੀ ਕੁਝ ਗਲਤ ਹੋ ਸਕਦਾ ਹੈ।
ਇਸ ਲਈ ਕੁਝ ਵਿਸ਼ੇਸ਼ ਟੀਮਾਂ ਮਨੁੱਖੀ ਸਰੋਤਾਂ ਦੀ ਮਦਦ ਨਾਲ ਸ਼ੱਕੀ ਖੇਤਰਾਂ ਦੀ ਜਾਂਚ ਕਰ ਰਹੀਆਂ ਹਨ। ਲਾਲ ਕਿਲੇ ਵੱਲ ਜਾਣ ਵਾਲਿਆਂ ’ਤੇ ‘ਫੇਸ ਐਪ’ ਰਾਹੀਂ ਨਜ਼ਰ ਰੱਖੀ ਜਾਵੇਗੀ। ਸੁਰੱਖਿਆ ਪ੍ਰਣਾਲੀ ਨੂੰ ਸੁਧਾਰਨ ਅਤੇ ਸਖ਼ਤ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ਇਜ਼ਰਾਇਲੀ ਸਾਫਟਵੇਅਰ ਯੁਕਤ ਕੈਮਰੇ ਸ਼ੱਕੀ ਵਿਅਕਤੀਆਂ ਦੀ ਨਿਗਰਾਨੀ ਕਰਨਗੇ। ਲਾਲ ਕਿਲੇ ਵਿਚ ਪ੍ਰਵੇਸ਼ ਅਤੇ ਨਿਕਾਸ ਗੇਟਾਂ ਸਮੇਤ ਲਗਭਗ 525 ਚਿਹਰਾ ਪਛਾਣ ਪ੍ਰਣਾਲੀਆਂ ਨਾਲ ਲੈਸ ਕੈਮਰੇ ਲਗਾਏ ਗਏ ਹਨ।