ਅਲ ਜਵਾਹਰੀ ਦੀ ਧਮਕੀ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ

Thursday, Jul 11, 2019 - 04:56 PM (IST)

ਅਲ ਜਵਾਹਰੀ ਦੀ ਧਮਕੀ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ

ਨਵੀਂ ਦਿੱਲੀ (ਏਜੰਸੀ)- ਅਲ ਜਵਾਹਿਰੀ ਦੀ ਵੀਡੀਓ ਵਿਚ ਦਿੱਤੀ ਗਈ ਧਮਕੀ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਸਕੱਤਰ ਰਵੀਸ਼ ਕੁਮਾਰ ਨੇ ਕਿਹਾ ਕਿ ਅਜਿਹੀਆਂ ਧਮਕੀਆਂ ਅਸੀਂ ਸੁਣਦੇ ਰਹਿੰਦੇ ਹਾਂ, ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ। ਸਾਡੀ ਸਕਿਓਰਿਟੀ ਫੋਰਸ ਕਾਫੀ ਹਾਈਟੈੱਕ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਅਜਿਹੇ ਤੱਤਾਂ ਨਾਲ ਕਿੰਝ ਸਿੱਝਣਾ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਮੁਖੀ ਆਯਮਾਨ ਅਲ ਜਵਾਹਰੀ ਨੇ ਇਕ ਵੀਡੀਓ ਜਾਰੀ ਕਰਕੇ ਕਸ਼ਮੀਰ ਨੂੰ ਲੈ ਕੇ ਭਾਰਤ ਨੂੰ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਦੀ ਸਰਕਾਰ 'ਤੇ ਬਿਨਾਂ ਰੁਕੇ ਹਮਲੇ ਕਰਦੇ ਰਹਿਣਾ ਚਾਹੀਦਾ ਹੈ। ਇਹ ਗੱਲ ਫਾਉਂਡੇਸ਼ਨ ਫਾਰ ਡਿਫੈਂਸ ਆਫ ਡੈਮੋਕ੍ਰੇਸਿਜ਼ ਲਾਂਗ ਵਾਰ ਜਨਰਲ ਨੇ ਕਹੀ ਸੀ। ਜਵਾਹਰੀ ਨੇ ਅਸ ਸ਼ਬਾਬ ਵਲੋਂ ਜਾਰੀ ਡੋਂਟ ਫਾਰਗੇਟ ਕਸ਼ਮੀਰ ਨਾਂ ਦੇ ਸੰਦੇਸ਼ ਵਿਚ ਕਸ਼ਮੀਰ ਵਿਚ ਸਰਹੱਦ ਪਾਰ ਤੋਂ ਅੱਤਵਾਦ ਦੇ ਮਾਮਲਿਆਂ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਵੀ ਜ਼ਿਕਰ ਕੀਤਾ ਸੀ।


author

Sunny Mehra

Content Editor

Related News