ਵਿਦੇਸ਼ ਮੰਤਰੀ ਅੱਜ ਤੋਂ ਤਿੰਨ ਦਿਨਾਂ ਅਮਰੀਕਾ ਦੌਰੇ ''ਤੇ; ਕਈ ਮਹੱਤਵਪੂਰਨ ਮੁੱਦਿਆਂ ''ਤੇ ਹੋਵੇਗੀ ਚਰਚਾ

Monday, Feb 02, 2026 - 12:50 PM (IST)

ਵਿਦੇਸ਼ ਮੰਤਰੀ ਅੱਜ ਤੋਂ ਤਿੰਨ ਦਿਨਾਂ ਅਮਰੀਕਾ ਦੌਰੇ ''ਤੇ; ਕਈ ਮਹੱਤਵਪੂਰਨ ਮੁੱਦਿਆਂ ''ਤੇ ਹੋਵੇਗੀ ਚਰਚਾ

ਨਵੀਂ ਦਿੱਲੀ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਸੋਮਵਾਰ ਤੋਂ ਤਿੰਨ ਦਿਨਾਂ ਦੀ ਅਮਰੀਕਾ ਯਾਤਰਾ 'ਤੇ ਰਹਿਣਗੇ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਡਾ. ਜੈਸ਼ੰਕਰ ਅਮਰੀਕੀ ਵਿਦੇਸ਼ ਮੰਤਰੀ ਮਾਕਰ ਰੂਬੀਓ ਦੇ ਸੱਦੇ 'ਤੇ ਅਮਰੀਕਾ ਜਾ ਰਹੇ ਹਨ। ਉੱਥੇ ਹੀ ਉਹ ਸ਼੍ਰੀ ਰੂਬੀਓ ਵਲੋਂ ਮਹੱਤਵਪੂਰਨ ਖਣਿਜਾਂ ਬਾਰੇ ਬੁਲਾਈ ਗਈ ਵਿਸ਼ੇਸ਼ ਬੈਠਕ 'ਚ ਹਿੱਸਾ ਲੈਣਗੇ।

ਇਸ ਬੈਠਕ 'ਚ ਸਪਲਾਈ ਲੜੀ ਦੀ ਮਜ਼ਬੂਤੀ, ਸਵੱਛ ਊਰਜਾ ਅਤੇ ਮਹੱਤਵਪੂਰਨ ਖਣਿਜਾਂ 'ਚ ਰਣਨੀਤਕ ਸੰਚਾਲਨ ਵਰਗੇ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ ਜਾਵੇਗੀ। ਭਾਰਤੀ ਵਿਦੇਸ਼ ਮੰਤਰੀ ਆਪਣੀ ਯਾਤਰਾ ਦੌਰਾਨ ਅਮਰੀਕੀ ਪ੍ਰਸ਼ਾਸਨ ਦੇ ਕਈ ਸੀਨੀਅਰ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News