8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ

Friday, Jan 19, 2024 - 01:51 PM (IST)

8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ

ਨੈਸ਼ਨਲ ਡੈਸਕ- ਦੇਸ਼ ਭਰ ਦੇ ਕਈ ਇਲਾਕਿਆਂ 'ਚ ਠੰਡ ਦਾ ਕਹਿਰ ਜਾਰੀ ਹੈ। ਵਧਦੀ ਠੰਡ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ 'ਚ ਜਮਾਤ 8ਵੀਂ ਤੱਕ ਦੇ ਸਕੂਲਾਂ ਦੀ ਛੁੱਟੀ ਮੁੜ ਵੱਧ ਗਈ ਹੈ। ਸਾਰੇ ਬੋਰਡ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਨਰਸਰੀ ਤੋਂ 8ਵੀਂ ਜਮਾਤ 'ਚ ਪੜ੍ਹਨ ਵਾਲੇ ਬੱਚਿਆਂ ਦੀ 19 ਅਤੇ 20 ਤੱਕ ਛੁੱਟੀ ਰਹੇਗੀ। 21 ਜਨਵਰੀ ਨੂੰ ਐਤਵਾਰ ਹੈ ਤਾਂ ਉੱਥੇ ਹੀ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਦੀ ਛੁੱਟੀ ਕਾਰਨ ਪਹਿਲੇ ਤੋਂ ਜਨਤਕ ਛੁੱਟੀ ਐਲਾਨ ਹੋ ਚੁੱਕੀ ਹੈ। ਅਜਿਹੇ 'ਚ ਬੱਚੇ ਹੁਣ ਸਿੱਧੇ 23 ਤਾਰੀਖ਼ ਨੂੰ ਸਕੂਲ ਜਾਣਗੇ।

ਇਹ ਵੀ ਪੜ੍ਹੋ : ਭਾਸ਼ਣ ਦੌਰਾਨ PM ਮੋਦੀ ਹੋਏ ਭਾਵੁਕ- 'ਕਾਸ਼ ਮੈਂ ਵੀ ਬਚਪਨ 'ਚ ਅਜਿਹੇ ਘਰ 'ਚ ਰਹਿ ਪਾਉਂਦਾ'

ਸਕੂਲ ਛੁੱਟੀ 'ਚ ਆਪਣੀ ਸਹੂਲਤ ਅਨੁਸਾਰ ਜਮਾਤਾਂ ਚਲਾ ਸਕਦੇ ਹਨ। ਇਹ ਛੁੱਟੀ ਸਿਰਫ਼ ਵਿਦਿਆਰਥੀਆਂ ਲਈ ਹੈ। ਅਧਿਆਪਕ ਅਤੇ ਕਰਮਚਾਰੀਆਂ ਨੂੰ ਲੈ ਕੇ ਸਕੂਲ ਪ੍ਰਬੰਧਨ ਨੇ ਫ਼ੈਸਲਾ ਲੈਣਾ ਹੈ। ਠੰਡ ਕਾਰਨ ਲਗਾਤਾਰ ਵਧਦੀ ਛੁੱਟੀ ਕਾਰਨ ਹੁਣ ਕਈ ਸਕੂਲਾਂ ਨੇ ਬੱਚਿਆਂ ਲਈ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਨਵੋਦਿਆ ਸਕੂਲ ਕਮੇਟੀ (ਐੱਨ.ਵੀ.ਐੱਸ.) ਨੇ ਜੇ.ਐੱਨ.ਵੀ. ਜਮਾਤ 9 ਦੇ ਲੇਟਰਲ ਐਂਟਰੀ ਪ੍ਰੀਖਿਆ 2024 ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। ਜੇ.ਐੱਨ.ਵੀ. ਕਲਾਸ 9 ਲੇਟਰਲ ਐਂਟਰੀ ਐਡਮਿਟ ਕਾਰਡ ਅਧਿਕਾਰਤ ਵੈੱਬਸਾਈਟ cbseitms.nic.in 'ਤੇ ਦੇਖਣ ਲਈ ਉਪਲੱਬਧ ਹੈ। ਜੇ.ਐੱਨ.ਵੀ. ਜਮਾਤ 9 ਦੇ ਲੇਟਰਲ ਐਂਟਰੀ ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਉਮੀਦਵਾਰਾਂ ਨੂੰ ਆਪਣਾ ਲੌਗਿਨ ਵੇਰਵਾ ਦਰਜ ਕਰਨਾ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News