ਗੁਵਾਹਾਟੀ ਤੋਂ ਆਨੰਦ ਵਿਹਾਰ ਜਾ ਰਹੀ ਐਕਸਪ੍ਰੈਸ ''ਚ ਲੱਗੀ ਅੱਗ

Thursday, May 09, 2019 - 02:19 PM (IST)

ਗੁਵਾਹਾਟੀ ਤੋਂ ਆਨੰਦ ਵਿਹਾਰ ਜਾ ਰਹੀ ਐਕਸਪ੍ਰੈਸ ''ਚ ਲੱਗੀ ਅੱਗ

ਮਿਰਜ਼ਾਪੁਰ—ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲੇ ਦੇ ਕਾਲਹਾਟ ਰੇਲਵੇ ਸਟੇਸ਼ਨ 'ਤੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਨਾਰਥ ਈਸਟ ਐਕਸਪ੍ਰੈਸ 'ਚ ਅਚਾਨਕ ਅੱਗ ਲੱਗ ਗਈ। ਹਾਦਸੇ ਦੀ ਜਾਣਕਾਰੀ ਤਰੁੰਤ ਕੰਟਰੋਲ ਰੂਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ ਫਿਲਹਾਲ ਅੱਗ ਲੱਗਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

PunjabKesari

ਮਿਲੀ ਜਾਣਕਾਰੀ ਮੁਤਾਬਕ ਮਿਰਜ਼ਾਪੁਰ ਦੇ ਕਾਲਹਾਟ ਰੇਲਵੇ ਸਟੇਸ਼ਨ ਦੇ ਕੋਲ ਸਵੇਰੇ 11.30 ਵਜੇ ਗੁਵਾਹਾਟੀ ਤੋਂ ਆਨੰਦ ਵਿਹਾਰ 1205 ਨਾਰਥ ਈਸਟ ਐਕਸਪ੍ਰੈਸ ਗੁਜਰ ਰਹੀ ਸੀ ਤਾਂ ਟ੍ਰੇਨ ਦੇ ਜਨਰੇਟਰ ਵਾਲੇ ਡੱਬੇ 'ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਚੱਲਦੀ ਟ੍ਰੇਨ 'ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਦਸਾ ਵਾਪਰਨ ਤੋਂ ਬਾਅਦ ਟ੍ਰੇਨ ਡਰਾਈਵਰ ਨੇ ਸਮਝਦਾਰੀ ਨਾਲ ਟ੍ਰੇਨ ਨੂੰ ਰੋਕ ਕੇ ਦੂਜਿਆਂ ਡੱਬਿਆਂ ਨੂੰ ਵੱਖ ਕਰ ਦਿੱਤਾ ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚ ਗਈ, ਜਿਸ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ।

PunjabKesari

ਮਿਰਜ਼ਾਪੁਰ ਰੇਲਵੇ ਦੇ ਸਟੇਸ਼ਨ ਪ੍ਰਧਾਨ ਰਵਿੰਦਰ ਕੁਮਾਰ ਨੇ ਦੱਸਿਆ ਕਿ ਹਾਦਸੇ ਦੇ ਚੱਲਦਿਆਂ ਦਿੱਲੀ ਤੋਂ ਹਾਵੜਾ ਰੂਟ ਠੱਪ ਹੋਣ ਕਾਰਨ ਕਈ ਟ੍ਰੇਨਾਂ ਰਸਤੇ 'ਚ ਰੋਕ ਦਿੱਤੀਆਂ ਗਈਆਂ।
 


author

Iqbalkaur

Content Editor

Related News