ਰਾਜੌਰੀ ''ਚ ਹਥਿਆਰਾਂ ਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ

Monday, Aug 07, 2017 - 10:24 AM (IST)

ਰਾਜੌਰੀ ''ਚ ਹਥਿਆਰਾਂ ਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ

ਜੰਮੂ - ਫੌਜ ਤੇ ਜੰਮੂ-ਕਸ਼ਮੀਰ ਪੁਲਸ ਦੇ ਸਾਂਝੇ ਦਲ ਨੇ ਰਾਜੌਰੀ ਵਿਚ ਇਕ ਮੁਹਿੰਮ ਦੌਰਾਨ ਧਮਾਕਾਖੇਜ਼ ਪਦਾਰਥਾਂ ਸਮੇਤ ਹਥਿਆਰਾਂ ਤੇ ਗੋਲਾ-ਬਾਰੂਦ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਸੁਰੱਖਿਆ ਮੁਲਾਜ਼ਮਾਂ ਨੇ 'ਆਪਰੇਸ਼ਨ ਕਲੀਨਅੱਪ' ਦੌਰਾਨ ਰਾਜੌਰੀ-ਰਿਆਸੀ ਖੇਤਰ ਵਿਚ ਫੌਜੀ ਕੁੱਤਿਆਂ ਦੀ ਮਦਦ ਨਾਲ ਪਹਾੜੀਆਂ ਤੇ ਗੁਫਾਵਾਂ ਵਿਚ ਤਲਾਸ਼ੀ ਲਈ। 
ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਲਾਕੋਟ ਇਲਾਕੇ ਵਿਚ 1 ਏ. ਕੇ. 47 ਰਾਈਫਲ, 1 ਏ. ਕੇ. 56 ਰਾਈਫਲ, 1 ਚੀਨੀ ਪਿਸਤੌਲ, 2 ਆਰ. ਪੀ. ਜੀ. ਗੋਲੀਆਂ, 5 ਹੱਥਗੋਲੇ, 2 ਮੈਗਜ਼ੀਨ ਅਤੇ 639 ਕਾਰਤੂਸਾਂ ਸਮੇਤ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ।


Related News