ਜੰਮੂ ਕਸ਼ਮੀਰ : ਬਾਰਾਮੂਲਾ 'ਚ ਵਿਸਫ਼ੋਟਕ ਬਰਾਮਦ, ਵੱਡਾ ਅੱਤਵਾਦੀ ਹਮਲਾ ਟਲਿਆ
Monday, Sep 11, 2023 - 01:27 PM (IST)
ਸ਼੍ਰੀਨਗਰ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਰਾਸ਼ਟਰੀ ਰਾਜਮਾਰਗ 'ਤੇ ਇਕ ਸ਼ੱਕੀ ਵਿਸਫ਼ੋਟਕ ਆਈ.ਈ.ਡੀ. ਦਾ ਪਤਾ ਲਗਾ ਕੇ ਉਸ ਨੂੰ ਨਕਾਰਾ ਕਰ ਦਿੱਤਾ, ਜਿਸ ਨਾਲ ਇਕ ਵੱਡਾ ਅੱਤਵਾਦੀ ਹਮਲਾ ਟਲ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੂੰ ਰੋਡ ਓਪਨਿੰਗ ਪ੍ਰੋਸਿਜ਼ਰ (ਆਰ.ਓ.ਪੀ.) ਦੌਰਾਨ ਪੱਟਨ ਦੇ ਹੰਜਿਵੇਰਾ ਇਲਾਕੇ 'ਚ ਆਈ.ਈ.ਡੀ. ਬਰਾਮਦ ਕੀਤਾ। ਇਸ ਦੇ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰਨ ਦੇ ਨਾਲ ਹੀ ਰਾਜਮਾਰਗ 'ਤੇ ਆਵਾਜਾਈ ਰੋਕ ਦਿੱਤੀ ਗਈ। ਮੌਕੇ 'ਤੇ ਪਹੁੰਚੇ ਬੰਬ ਨਿਰੋਧਕ ਦਸਤੇ ਨੇ ਆਈ.ਈ.ਡੀ. ਨੂੰ ਬਿਨਾਂ ਕਿਸੇ ਨੁਕਸਾਨ ਦੇ ਕੰਟਰੋਲ ਧਮਾਕੇ ਨਾਲ ਉੱਡਾ ਦਿੱਤਾ। ਬਾਅਦ 'ਚ ਰਾਜਮਾਰਗ 'ਤੇ ਆਵਾਜਾਈ ਬਹਾਲ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਅੱਤਵਾਦੀਆਂ ਦੀ ਭਰਤੀ ਦੇ ਮਾਡਿਊਲ ਦਾ ਹੋਇਆ ਖ਼ੁਲਾਸਾ
ਉਨ੍ਹਾਂ ਦੱਸਿਆ ਕਿ ਆਰ.ਓ.ਪੀ. ਰਾਸ਼ਟਰੀ ਰਾਜਮਾਰਗ ਨੂੰ ਸੁਰੱਖਿਅਤ ਕਰਨ ਲਈ ਹਰ ਦਿਨ ਕੀਤੀ ਜਾਣ ਵਾਲੀ ਕਵਾਇਦ ਹੈ। ਫ਼ੌਜ, ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸਾਂ (ਸੀ.ਏ.ਪੀ.ਐੱਫ. ਅਤੇ ਵੀ.ਵੀ.ਆਈ.ਪੀ.) ਦੇ ਸੈਂਕੜੇ ਵਾਹਨ ਇਸ ਮਾਰਗ 'ਤੇ ਉਪਯੋਗ ਕਰਦੇ ਹਨ। ਫ਼ੌਜ ਦੇ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਐਕਸ 'ਤੇ ਕਿਹਾ,''ਚਿਨਾਰਵਾਰਿਅਰਜ਼ ਅਤੇ ਜੰਮੂ ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਬਾਰਾਮੂਲਾ ਜ਼ਿਲ੍ਹੇ 'ਚ ਹਾਂਜੀਵੇਾ ਬਾਲਾ ਦੇ ਪਾਇਨੀਅਰ ਕਾਲਜ ਕੋਲ ਇਕ ਆਈ.ਈ.ਡੀ. ਬਰਾਮਦ ਕੀਤਾ ਅਤੇ ਉਸ ਨੂੰ ਨਸ਼ਟ ਕਰ ਕੇ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8