ਲਾਲ ਕਿਲ੍ਹੇ ਨੇੜੇ ਹੋਇਆ ਵੱਡਾ ਧਮਾਕਾ!
Monday, Nov 10, 2025 - 07:14 PM (IST)
ਨੈਸ਼ਨਲ ਡੈਸਕ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਲਾਲ ਕਿਲ੍ਹੇ ਨੇੜੇ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਇਹ ਧਮਾਕਾ ਇਕ ਕਾਰ 'ਚ ਹੋਇਆ ਹੈ। ਧਮਾਕੇ ਤੋਂ ਬਾਅਦ ਕਾਰ 'ਚ ਅੱਗ ਲੱਗ ਗਈ। ਇਸ ਵਿਚ 2-3 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਘਟਨਾ ਵਾਲੀ ਥਾਂ 'ਤੇ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਜਾਂਚ 'ਚ ਜੁਟ ਗਈਆਂ ਹਨ।
ਖਬਰ ਅਪਡੇਟ ਕੀਤੀ ਜਾ ਰਹੀ ਹੈ...
