ਤੇਲੰਗਾਨਾ ’ਚ ਦੇਸੀ ਬੰਬਾਂ ’ਚ ਧਮਾਕਾ, 7 ਜ਼ਖ਼ਮੀ ; ਜੰਗਲੀ ਸੂਰਾਂ ਦੇ ਸ਼ਿਕਾਰ ਲਈ ਬਣਾਏ ਗਏ ਸਨ ਇਹ ਬੰਬ
Monday, Nov 02, 2026 - 05:19 PM (IST)
ਹੈਦਰਾਬਾਦ, (ਏਜੰਸੀ)–ਤੇਲੰਗਾਨਾ ਦੇ ਕਾਮਾਰੇੱਡੀ ਜ਼ਿਲੇ ਵਿਚ ਐਤਵਾਰ ਨੂੰ ਜੰਗਲੀ ਸੂਰਾਂ ਦੇ ਸ਼ਿਕਾਰ ਲਈ ਬਣਾਏ ਗਏ ਦੇਸੀ ਬੰਬਾਂ ’ਚ ਧਮਾਕਾ ਹੋਣ ਨਾਲ 2 ਬੱਚਿਆਂ ਸਮੇਤ 7 ਵਿਅਕਤੀ ਜ਼ਖ਼ਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਚਾਰ ਵਿਅਕਤੀ ਸ਼ਿਕਾਰ ’ਤੇ ਨਿਕਲਣ ਦੀ ਤਿਆਰੀ ਕਰ ਰਹੇ ਸਨ, ਉਦੋਂ ਹੀ ਇਹ ਦੇਸੀ ਬੰਬ ਫਟ ਗਏ। ਜੰਗਲੀ ਸੂਰਾਂ ਦਾ ਸ਼ਿਕਾਰ ਕਰਨਾ ਅਤੇ ਇਸ ਤਰ੍ਹਾਂ ਦੇ ਦੇਸੀ ਬੰਬ ਬਣਾਉਣਾ ਗ਼ੈਰ-ਕਾਨੂੰਨੀ ਹੈ। ਪੁਲਸ ਨੇ ਇਸ ਮਾਮਲੇ ਵਿਚ ਧਮਾਕਾਖੇਜ਼ ਸਮੱਗਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
