‘ਸਿਮੀ’ ਸਿਖਲਾਈ ਕੈਂਪ ਮਾਮਲੇ ’ਚ ਦੋਸ਼ੀ ਨੂੰ 7 ਸਾਲ ਦੀ ਜੇਲ੍ਹ, ਲੋਕਾਂ ਨੂੰ ਦਿੱਤੀ ਸੀ ਇਹ ਟ੍ਰੇਨਿੰਗ
Monday, Oct 26, 2026 - 02:59 PM (IST)
ਕੋਚੀ (ਏਜੰਸੀ) - ਕੇਰਲਮ ਦੀ ਇਕ ਅਦਾਲਤ ਨੇ 2007 ਦੇ ਵਾਗਮਣ ਸਿਮੀ ਸਿਖਲਾਈ ਕੈਂਪ ਮਾਮਲੇ ’ਚ ਇਕ ਦੋਸ਼ੀ ਵੱਲੋਂ ਅਪਰਾਧ ਸਵੀਕਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ 7 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨਾਲ ਸਬੰਧਤ ਮਾਮਲਿਆਂ ਦੀ ਵਿਸ਼ੇਸ਼ ਅਦਾਲਤ ਦੇ ਜੱਜ ਹਫੀਜ਼ ਮੁਹੰਮਦ ਨੇ ਮਹਾਰਾਸ਼ਟਰ ਦੇ ਪੂਰਬੀ ਠਾਣੇ ਨਿਵਾਸੀ ਅਬਦੁਲ ਸੁਭਾਨ ਕੁਰੈਸ਼ੀ ਨੂੰ ਇਹ ਸਜ਼ਾ ਸੁਣਾਈ।
ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ
ਇਸਤਗਾਸਾ ਪੱਖ ਅਨੁਸਾਰ, ਪਾਬੰਦੀਸ਼ੁਦਾ ਸੰਗਠਨ ‘ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ’ (ਸਿਮੀ) ਦੇ ਮੈਂਬਰਾਂ ਲਈ ਸਿਖਲਾਈ ਕੈਂਪ ਆਯੋਜਿਤ ਕਰਨ ਦੀ 38 ਮੁਲਜ਼ਮਾਂ ਨੇ ਸਾਜ਼ਿਸ਼ ਰਚੀ ਸੀ। ਇਸ ਕਥਿਤ ਸਾਜ਼ਿਸ਼ ਹੇਠ 10 ਤੋਂ 12 ਦਸੰਬਰ 2007 ਤੱਕ ਕੇਰਲਮ ਦੇ ਵਾਗਮਣ ਸਥਿਤ ਥੰਗਲਪਾਰਾ ’ਚ ਇਕ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ ਸੀ। ਇਸਤਗਾਸਾ ਪੱਖ ਨੇ ਦੋਸ਼ ਲਾਇਆ ਕਿ ਕੈਂਪ ’ਚ ਸ਼ਾਮਲ ਲੋਕਾਂ ਨੂੰ ਗੋਲੀ ਚਲਾਉਣ, ਬੰਬ ਬਣਾਉਣ ਅਤੇ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਮੋਟਰਸਾਈਕਲ ਰੇਸ ਅਤੇ ਚੱਟਾਨਾਂ ’ਤੇ ਚੜ੍ਹਨ ਦਾ ਅਭਿਆਸ ਵੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਦੇ ਨਾ ਪਾਉਣ ਇਸ ਰੰਗ ਦੇ ਕੱਪੜੇ! ਹੋ ਸਕਦੇ ਨੇ ਅਸ਼ੁੱਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
