ਠਾਣੇ ’ਚ ਕੈਮੀਕਲ ਫੈਕਟਰੀ ’ਚ ਧਮਾਕਾ, ਇਕ ਮੁਲਾਜ਼ਮ ਦੀ ਮੌਤ, 4 ਹੋਰ ਜ਼ਖਮੀ

Friday, Jan 19, 2024 - 11:19 AM (IST)

ਠਾਣੇ ’ਚ ਕੈਮੀਕਲ ਫੈਕਟਰੀ ’ਚ ਧਮਾਕਾ, ਇਕ ਮੁਲਾਜ਼ਮ ਦੀ ਮੌਤ, 4 ਹੋਰ ਜ਼ਖਮੀ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ਰਸਾਇਣ ਬਣਾਉਣ ਵਾਲੀ ਇਕ ਫੈਕਟਰੀ ਵਿਚ ਵੀਰਵਾਰ ਨੂੰ ਲੜੀਵਾਰ ਧਮਾਕਿਆਂ ’ਚ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਮਜ਼ਦੂਰਾਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਗੁਜਰਾਤ 'ਚ ਵਾਪਰਿਆ ਦਰਦਨਾਕ ਹਾਦਸਾ, ਵਿਦਿਆਰਥੀਆਂ ਨਾਲ ਭਰੀ ਕਿਸ਼ਤੀ ਝੀਲ 'ਚ ਪਲਟੀ, 15 ਦੀ ਮੌਤ
ਠਾਣੇ ਨਗਰ ਨਿਗਮ ਦੇ ਆਫਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤੜਵੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਲਗਭਗ 4.30 ਵਜੇ ਦੇ ਉਦਯੋਗਿਕ ਖੇਤਰ ’ਚ ਵਾਪਰੀ। ਕੁਲਗਾਂਵ-ਬਦਲਾਪੁਰ ਫਾਇਰ ਸਰਵਿਸਿਜ਼ ਦੇ ਚੀਫ ਫਾਇਰ ਅਫਸਰ ਭਾਗਵਤ ਸੋਨਾਵਨੇ ਮੁਤਾਬਕ ਫੈਕਟਰੀ ਖਾਰਵਈ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ ਖੇਤਰ ਵਿਚ ਸਥਿਤ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨਿਟ ਵਿਚ ਲੜੀਵਾਰ ਧਮਾਕੇ ਹੋਏ ਜਿਸ ਕਾਰਨ ਅੱਗ ਲੱਗ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News