ਮਹਾਰਾਸ਼‍ਟਰ ਦੇ ਪਾਲਘਰ 'ਚ ਕੈਮੀਕਲ ਫੈਕ‍ਟਰੀ 'ਚ ਧਮਾਕਾ, 2 ਦੀ ਮੌਤ

Monday, Aug 17, 2020 - 09:45 PM (IST)

ਮਹਾਰਾਸ਼‍ਟਰ ਦੇ ਪਾਲਘਰ 'ਚ ਕੈਮੀਕਲ ਫੈਕ‍ਟਰੀ 'ਚ ਧਮਾਕਾ, 2 ਦੀ ਮੌਤ

ਪਾਲਘਰ - ਮਹਾਰਾਸ਼ਟਰ ਦੇ ਪਾਲਘਰ 'ਚ ਬੋਈਸਰ ਦੇ ਤਾਰਾਪੁਰ ਉਦਯੋਗਕ ਖੇਤਰ ਦੀ ਨੰਡੋਲੀਆ ਆਰਗੈਨਿਕ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ ਹੋ ਗਿਆ ਹੈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 4 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਦੱਸੇ ਜਾ ਰਹੇ ਹਨ। ਧਮਾਕਾ ਇੰਨਾ ਜ਼ੋਰਦਾਰ ਸੀ ਕਿ 10 ਕਿਲੋਮੀਟਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ।

ਹਾਦਸੇ ਦੇ ਤੁਰੰਤ ਬਾਅਦ ਘਟਨਾ ਬਾਰੇ ਪਾਲਘਰ ਦੇ ਕੁਲੈਕਟਰ ਸ਼ਿਵਲੋਕ ਸ਼ਿੰਦੇ ਨੇ ਦੱਸਿਆ ਕਿ ਨੰਡੋਲੀਆ ਆਰਗੈਨਿਕ ਕੈਮੀਕਲ ਫੈਕਟਰੀ 'ਚ ਧਮਾਕਾ ਹੋਣ ਨਾਲ ਇੱਕ ਵਿਅਤੀ ਦੀ ਮੌਤ ਹੋ ਗਈ ਹੈ ਜਦੋਂ ਕਿ 3 ਲੋਕ ਗੰਭੀਰ  ਰੂਪ ਨਾਲ ਜ਼ਖ਼ਮੀ ਹਨ . 

ਨੰਡੋਲੀਆ ਆਰਗੈਨਿਕ ਕੈਮੀਕਲ ਫੈਕਟਰੀ 'ਚ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ, ਥੋੜ੍ਹੀ ਦੇਰ ਤਲਾਸ਼ ਕਰਨ ਤੋਂ ਬਾਅਦ ਦੂਜੀ ਲਾਸ਼ ਵੀ ਬਰਾਮਦ ਕਰ ਲਿਆ ਗਈ। ਹਾਦਸੇ 'ਚ 4 ਲੋਕ ਜ਼ਖ਼ਮੀ ਹੋਏ ਹਨ। ਬਚਾਅ ਮੁਹਿੰਮ ਪੂਰਾ ਹੋ ਚੁੱਕਾ ਹੈ। ਅੱਗ 'ਤੇ ਵੀ ਕਾਬੂ ਪਾਇਆ ਜਾ ਚੁੱਕਾ ਹੈ।

 


author

Inder Prajapati

Content Editor

Related News