ਮਹਾਰਾਸ਼ਟਰ 'ਚ ਕੈਮੀਕਲ ਫੈਕਟਰੀ 'ਚ ਧਮਾਕਾ, 8 ਲੋਕਾਂ ਦੀ ਮੌਤ

Saturday, Jan 11, 2020 - 09:39 PM (IST)

ਮਹਾਰਾਸ਼ਟਰ 'ਚ ਕੈਮੀਕਲ ਫੈਕਟਰੀ 'ਚ ਧਮਾਕਾ, 8 ਲੋਕਾਂ ਦੀ ਮੌਤ

ਮੁੰਬਈ— ਮਹਾਰਾਸ਼ਟਰ 'ਚ ਪਾਲਘਰ ਜ਼ਿਲ੍ਹੇ ਦੇ ਬੋਈਸਰ 'ਚ ਸ਼ਨੀਵਾਰ ਸ਼ਾਮ ਇਕ ਕੈਮੀਕਲ ਫੈਕਟਰੀ 'ਚ ਹੋਏ ਭਿਆਨਕ ਧਮਾਕੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਹੇਮੰਤ ਕਾਟਕਰ ਨੇ ਦੱਸਿਆ ਕਿ ਫੈਕਟਰੀ ਕੋਲਵਡੇ ਪਿੰਡ 'ਚ ਸਥਿਤ ਹੈ ਅਤੇ ਇਹ ਧਮਾਕਾ ਸ਼ਾਮ ਕਰੀਬ ਸੱਤ ਵਜ ਕੇ 20 ਮਿਨਟ 'ਤੇ ਹੋਇਆ। ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ 15 ਕਿਲੋਮੀਟਰ ਦੂਰ ਤਕ ਸੁਣਾਈ ਦਿੱਤਾ।

ਧਮਾਕੇ ਕਾਰਨ ਆਸ-ਪਾਸ ਦੇ ਕੁਝ ਇਲਾਕਿਆਂ 'ਚ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਅੰਕ ਫਾਰਮਾ ਦੇ ਨਿਰਮਾਣ ਅਧੀਨ ਪਲਾਂਟ 'ਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ। ਮਲਬੇ 'ਚ ਫਸੇ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ 'ਤੇ ਕਾਬੂ ਪਾ ਲਿਆ ਗਿਆ ਹੈ। ਮੁੰਬਈ ਤੋਂ 100 ਕਿਲੋਮੀਟਰ ਦੂਰ ਬੋਈਸਰ 'ਚ ਮਹਾਰਾਸ਼ਟਰ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਐੱਮ.ਆਈ.ਡੀ.ਸੀ.) ਇਲਾਕੇ 'ਚ ਸਥਿਤ ਹੈ।


author

KamalJeet Singh

Content Editor

Related News