ਲਾਪਰਵਾਹੀ ਦੀ ਹੱਦ: ਯੂ.ਪੀ. ''ਚ ਕੋਰੋਨਾ ਮਰੀਜ਼ਾਂ ਨੂੰ ਵੰਡੀ ਗਈ ਐਕਸਪਾਇਰ ਦਵਾਈ, ਕਾਰਨ ਦੱਸੋ ਨੋਟਿਸ ਜਾਰੀ
Thursday, May 27, 2021 - 09:29 PM (IST)
ਏਟਾ : ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਵਿੱਚ ਕੋਵਿਡ-19 ਦੇ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਇਨਫੈਕਸ਼ਨ ਦੀ ਰੋਕਥਾਮ ਲਈ ਸਰਕਾਰ ਦੁਆਰਾ ਵੰਡੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਇੱਕ ਦਵਾਈ ਅਜਿਹੀ ਵੰਡੀ ਗਈ ਜੋ ਜਨਵਰੀ ਵਿੱਚ ਹੀ ਐਕਸਪਾਇਰ (ਵਰਤੋ ਦੀ ਸਮਾਂ ਸੀਮਾ ਖ਼ਤਮ) ਹੋ ਗਈ ਸੀ। ਮਰੀਜ਼ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਅਧਿਕਾਰੀ ਵਿਭਾ ਚਲਹ ਨੂੰ ਕੀਤੀ। ਇਸ ਤੋਂ ਬਾਅਦ ਵਿਭਾ ਨੇ ਐਕਸਪਾਇਰ ਦਵਾਈ ਵੰਡੇ ਜਾਣ ਦੇ ਮਾਮਲੇ ਵਿੱਚ ਮੁੱਖ ਮੈਡੀਕਲ ਅਫਸਰ ਉਮੇਸ਼ ਤਿਵਾੜੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਮੁੱਖ ਮੈਡੀਕਲ ਅਫਸਰ ਉਮੇਸ਼ ਤਿਵਾੜੀ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਇਲਾਜ ਲਈ ਮਿਲਣ ਵਾਲੀ ਦਵਾਈ ਦੀ ਕਿੱਟ (ਇਸ ਪੈਕੇਟ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਸ਼ਾਮਿਲ ਹੁੰਦੀਆਂ ਹਨ) ਵਿੱਚ ਇੱਕ ਦਵਾਈ ਵੰਡੇ ਜਾਣ ਦੀ ਜ਼ਿਲ੍ਹਾ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਗਈ ਸੀ ਜੋ ਜਨਵਰੀ ਵਿੱਚ ਹੀ ਐਕਸਪਾਇਰ ਹੋ ਚੁੱਕੀ ਸੀ। ਤਿਵਾੜੀ ਨੇ ਦੱਸਿਆ ਕਿ ਜਦੋਂ ਉਕਤ ਸ਼ਿਕਾਇਤ ਦੀ ਜਾਂਚ ਕਰ ਜਾਣਕਾਰੀ ਦਿੱਤੀ ਗਈ ਤਾਂ ਉਹ ਠੀਕ ਪਾਈ ਗਈ। ਇਸ ਤੋਂ ਬਾਅਦ ਦਵਾਈਆਂ ਦੀ ਪੈਕਿੰਗ ਕਰਣ ਵਾਲੇ ਕਰਮਚਾਰੀ ਅੰਮ੍ਰਿਤ ਸਿੰਘ ਸਿਹਤ ਸੁਪਰਵਾਈਜ਼ਰ, ਗਜੇਂਦਰ ਸਿੰਘ ਮਲੇਰੀਆ ਇੰਸਪੈਕਟਰ, ਸ਼ਿਆਮਸੁੰਦਰ ਅਤੇ ਦੀਪਕ ਕੁਮਾਰ ਮਲੇਰੀਆ ਇੰਸਪੈਕਟਰ, ਸ਼੍ਰੀਪਾਲ ਅਤੇ ਉਮੇਸ਼ ਕੁਮਾਰ ਨੂੰ ਇਸ ਲਾਪਰਵਾਹੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।