ਹੁਣ UP ਦੇ ਸ਼ਾਪਿੰਗ ਮਾਲ ''ਚ ਹੋਵੇਗੀ ਮਹਿੰਗੀ ਸ਼ਰਾਬ ਦੀ ਵਿਕਰੀ

Saturday, Jul 25, 2020 - 08:58 PM (IST)

ਲਖਨਊ - ਉੱਤਰ ਪ੍ਰਦੇਸ਼ ਦੇ ਸ਼ਾਪਿੰਗ ਮਾਲ 'ਚ ਸੋਮਵਾਰ ਤੋਂ ਮਹਿੰਗੀ ਸ਼ਰਾਬ ਦੀ ਵਿਕਰੀ ਹੋਵੇਗੀ। ਯੋਗੀ ਸਰਕਾਰ ਨੇ ਸ਼ਨੀਵਾਰ ਨੂੰ ਇਸ ਦਾ ਆਦੇਸ਼ ਜਾਰੀ ਕੀਤਾ ਹੈ। ਸ਼ਾਪਿੰਗ ਮਾਲਸ 'ਚ 700 ਰੁਪਏ ਤੋਂ ਉੱਪਰ ਦੀ ਪ੍ਰੀਮਿਅਮ ਅਤੇ ਇੰਪੋਰਟੇਡ ਬ੍ਰਾਂਡ ਦੀ ਵਿਕਰੀ ਹੋਵੇਗੀ। ਇਸ ਤੋਂ ਇਲਾਵਾ 160 ਰੁਪਏ ਤੋਂ ਉੱਪਰ ਦੀ ਪ੍ਰੀਮਿਅਮ ਅਤੇ ਇੰਪੋਰਟੇਡ ਬ੍ਰਾਂਡ ਦੀ ਬੀਅਰ ਵੀ ਮਿਲੇਗੀ।

ਸ਼ਰਾਬ ਦੀ ਵਿਕਰੀ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ ਪਰ ਸ਼ਾਪਿੰਗ ਮਾਲ ਦੇ ਪਰਿਸਰ 'ਚ ਸ਼ਰਾਬ ਦਾ ਸੇਵਨ ਕਰਣ ਦੀ ਇਜਾਜ਼ਤ ਨਹੀਂ ਹੋਵੇਗੀ। ਯੋਗੀ ਸਰਕਾਰ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਸਾਲਾਂ 'ਚ ਸ਼ਾਪਿੰਗ ਮਾਲਸ ਤੋਂ ਖਰੀਦਦਾਰੀ ਦਾ ਪ੍ਰਚਲਨ ਤੇਜ਼ੀ ਨਾਲ ਵਧਿਆ ਹੈ, ਜਿਸ ਨੂੰ ਦੇਖਦੇ ਹੋਏ ਸ਼ਾਪਿੰਗ ਮਾਲ 'ਚ ਮਹਿੰਗੀ ਵਿਦੇਸ਼ੀ ਸ਼ਰਾਬ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਨ੍ਹਾਂ ਦੁਕਾਨਾਂ 'ਚ ਵਿਦੇਸ਼ੀ ਸ਼ਰਾਬ, ਭਾਰਤ 'ਚ ਬਣੀ ਸਕੌਚ, ਜਿਨ ਅਤੇ ਵਾਇਨ ਦੇ ਸਾਰੇ ਬ੍ਰਾਂਡ, 700 ਰੁਪਏ ਤੋਂ ਜ਼ਿਆਦਾ ਕੀਮਤ ਦੀ ਵੋਡਕਾ, 160 ਜਾਂ ਉਸ ਤੋਂ ਜ਼ਿਆਦਾ ਕੀਮਤ ਦੀ ਬੀਅਰ ਦੀ ਕੈਨ ਵੇਚਣ ਦੀ ਇਜਾਜ਼ਤ ਹੋਵੇਗੀ।


Inder Prajapati

Content Editor

Related News