ਹਜ਼ਾਰਾਂ ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰ ਸ਼੍ਰੀਰੇਣੂਕਾਜੀ ਝੀਲ ਪਹੁੰਚੇ ਵਿਦੇਸ਼ੀ ਪੰਛੀ

Thursday, Dec 02, 2021 - 06:20 PM (IST)

ਹਜ਼ਾਰਾਂ ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰ ਸ਼੍ਰੀਰੇਣੂਕਾਜੀ ਝੀਲ ਪਹੁੰਚੇ ਵਿਦੇਸ਼ੀ ਪੰਛੀ

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ’ਚ ਜ਼ਿਲ੍ਹਾ ਸਿਰਮੌਰ ਦੇ ਨਾਹਨ ਸਥਿਤ ਕੌਮਾਂਤਰੀ ਵੇਟਲੈਂਡ ਅਤੇ ਮਾਨੇਸਰ ਸਾਈਟ ਸ਼੍ਰੀਰੇਣੂਕਾਜੀ ਝੀਲ ਵਿਚ ਵਿਦੇਸ਼ੀ ਪੰਛੀਆਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ 308 ਵਿਦੇਸ਼ੀ ਪਰਿੰਦਿਆਂ ਨੇ ਸ਼੍ਰੀਰੇਣੂਕਾਜੀ ਝੀਲ ਨੂੰ ਆਪਣਾ ਆਸ਼ਿਆਨਾ ਬਣਾ ਲਿਆ ਹੈ। ਹਰ ਸਾਲ ਹਜ਼ਾਰਾਂ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰ ਕੇ ਸ਼੍ਰੀਰੇਣੂਕਾਜੀ ਝੀਲ ਪਹੁੰਚਦੇ ਹਨ। ਇੱਥੇ ਪੰਛੀਆਂ ਨੂੰ ਸ਼ਾਂਤ ਅਤੇ ਅਨੁਕੂਲ ਵਾਤਾਵਰਣ ਆਪਣੇ ਵੱਲ ਆਕਰਿਸ਼ਤ ਕਰਦਾ ਹੈ। 

ਜੰਗਲੀ ਜੀਵ ਵਿਭਾਗ ਦੇ ਅੰਕੜਿਆਂ ਮੁਤਾਬਕ ਸ਼੍ਰੀਰੇਣੂਕਾਜੀ ਝੀਲ ’ਚ 308 ਪੰਛੀ ਪਹੁੰਚ ਚੁੱਕੇ ਹਨ। ਇਸ ਵਾਰ ਪੰਛੀਆਂ ਵਿਚ ਕੁਝ ਨਵੀਆਂ ਪ੍ਰਜਾਤੀਆਂ ਆਉਣ ਦੀ ਵੀ ਉਮੀਦ ਹੈ। ਜੰਗਲੀ ਜੀਵ ਵਿਭਾਗ ਸ਼੍ਰੀਰੇਣੂਕਾਜੀ ਝੀਲ ਦੇ ਜੰਗਲੀ ਖੇਤਰ ਅਧਿਕਾਰੀ ਨੰਦਲਾਲ ਠਾਕੁਰ ਨੇ ਕਿਹਾ ਕਿ 5 ਪ੍ਰਜਾਤੀਆਂ ਦੇ 308 ਵਿਦੇਸ਼ੀ ਪੰਛੀਆਂ ਨੇ ਸ਼੍ਰੀਰੇਣੂਕਾਜੀ ਝੀਲ ’ਚ ਆਪਣਾ ਆਸ਼ਿਆਨਾ ਬਣਾਇਆ ਹੈ। ਠੰਡ ਵੱਧਣ ਦੇ ਨਾਲ-ਨਾਲ ਇਨ੍ਹਾਂ ਪੰਛੀਆਂ ਦੀ ਗਿਣਤੀ ਵੀ ਵਧੇਗੀ। ਵਿਭਾਗ ਮੁਤਾਬਕ ਬੀਤੇ ਸਾਲ 384 ਪੰਛੀਆਂ ਨੇ ਝੀਲ ’ਚ 2 ਮਹੀਨੇ ਤੱਕ ਆਪਣਾ ਆਸ਼ਿਆਨਾ ਬਣਾਇਆ ਸੀ। ਕੌਮਾਂਤਰੀ ਵੇਟਲੈਂਡ ਝੀਲ ਸ਼੍ਰੀਰੇਣੂਕਾਜੀ ’ਚ ਇਹ ਵਿਦੇਸ਼ੀ ਮਹਿਮਾਨਾਂ ਦੇ ਤੌਰ ’ਤੇ ਫਰਵਰੀ ਮਹੀਨੇ ਤੱਕ ਰੁੱਕਦੇ ਹਨ। ਉਸ ਤੋਂ ਬਾਅਦ ਇਹ ਆਪਣੇ ਦੇਸ਼ਾਂ ਨੂੰ ਪਰਤ ਜਾਂਦੇ ਹਨ।


author

Tanu

Content Editor

Related News