ਗੁਰੂਗ੍ਰਾਮ : ਪ੍ਰੀਖਿਆ ਦੇ ਡਰ ਕਾਰਨ ਵਿਦਿਆਰਥੀ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

Saturday, Mar 12, 2022 - 03:11 PM (IST)

ਗੁਰੂਗ੍ਰਾਮ : ਪ੍ਰੀਖਿਆ ਦੇ ਡਰ ਕਾਰਨ ਵਿਦਿਆਰਥੀ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-102 ਸਥਿਤ ਇਕ ਸੋਸਾਇਟੀ ਦੀ 5ਵੀਂ ਮੰਜ਼ਿਲ ਤੋਂ ਇਕ 19 ਸਾਲਾ ਵਿਦਿਆਰਥੀ ਛਾਲ ਮਾਰ ਜਾਨ ਦੇ ਦਿੱਤੀ। ਉਸ ਨੇ ਇਹ ਕਦਮ ਪ੍ਰੀਖਿਆ ਦੇ ਡਰ ਕਾਰਨ ਚੁੱਕਿਆ। ਪੁਲਸ ਨੇ ਕਿਹਾ ਕਿ ਵਿਦਿਆਰਥੀ ਨੇ ਸ਼ੁੱਕਰਵਾਰ ਸ਼ਾਮ ਖ਼ੁਦਕੁਸ਼ੀ ਕੀਤੀ। ਤੂਸ਼ਾਰ ਨਾਮ ਦੇ ਵਿਦਿਆਰਥੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਪ੍ਰੀਖਿਆ ਲਈ ਇਕ ਪੈੱਨ ਖਰੀਦਣ ਲਈ ਬਜ਼ਾਰ ਜਾ ਰਿਹਾ ਹੈ ਪਰ ਉਸ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। 

ਪਰਿਵਾਰ ਨੇ ਕਿਹਾ ਕਿ ਮ੍ਰਿਤਕ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ 'ਚ ਕਮੀ ਤੋਂ ਵਾਂਝਾ ਸੀ। ਪੁਲਸ ਨੇ ਦੱਸਿਆ ਕਿ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।


author

DIsha

Content Editor

Related News