ਵੱਡੀ ਖ਼ਬਰ ; ਸਾਬਕਾ ਵਿਧਾਇਕ ਦਾ ਹੋ ਗਿਆ ਦਿਹਾਂਤ, 71 ਸਾਲ ਦੀ ਉਮਰ ''ਚ ਲਏ ਆਖ਼ਰੀ ਸਾਹ

Friday, Jun 06, 2025 - 04:13 PM (IST)

ਵੱਡੀ ਖ਼ਬਰ ; ਸਾਬਕਾ ਵਿਧਾਇਕ ਦਾ ਹੋ ਗਿਆ ਦਿਹਾਂਤ, 71 ਸਾਲ ਦੀ ਉਮਰ ''ਚ ਲਏ ਆਖ਼ਰੀ ਸਾਹ

ਨੈਸ਼ਨਲ ਡੈਸਕ- ਉਡੀਸ਼ਾ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ MLA ਮੁਹੰਮਦ ਰਫ਼ੀਕ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 71 ਸਾਲ ਦੀ ਉਮਰ 'ਚ ਬਾਰਗੜ੍ਹ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਸ਼ੁੱਕਰਵਾਰ ਨੂੰ ਆਖ਼ਰੀ ਸਾਹ ਲਿਆ। 

ਜ਼ਿਕਰਯੋਗ ਹੈ ਕਿ ਰਫੀਕ ਨੂੰ 2004 'ਚ ਬਾਰਗੜ੍ਹ ਜ਼ਿਲ੍ਹੇ ਦੇ ਮੇਲਚਾਮੁੰਡਾ ਹਲਕੇ ਤੋਂ ਓਡੀਸ਼ਾ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਉਨ੍ਹਾਂ ਦੇ ਦਿਹਾਂਤ 'ਤੇ ਉੜੀਸ਼ਾ ਦੇ ਪਾਰਟੀ ਪ੍ਰਧਾਨ ਮਨਮੋਹਨ ਸਾਮਲ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਰਫ਼ੀਕ ਨੇ ਸੂਬੇ 'ਚ ਮਾਈਨਾਰਟੀ ਫਰੰਟ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਉਹ ਸੋਹੇਲਾ ਦੁਰਗਾਪੂਜਾ ਕਮੇਟੀ ਦੇ ਵੀ ਉਪ-ਪ੍ਰਧਾਨ ਸਨ। 

ਇਹ ਵੀ ਪੜ੍ਹੋ- ਪੰਜਾਬ ਨੂੰ IPL ਫਾਈਨਲ ਹਰਾਉਣ ਵਾਲੇ ਭਾਰਤੀ ਕ੍ਰਿਕਟਰ ਨੇ ਲੈ ਲਿਆ ਸੰਨਿਆਸ

ਉਨ੍ਹਾਂ ਅੱਗੇ ਕਿਹਾ ਕਿ ਆਪਣੇ ਬੇਹੱਦ ਆਮ ਰਵੱਈਏ ਕਾਰਨ ਉਹ ਉੱਥੋਂ ਦੇ ਲੋਕਾਂ ਦੇ ਕਾਫ਼ੀ ਚਹੇਤੇ ਸਨ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਮਨਸ ਕੁਮਾਰ ਮੋਹੰਤੀ ਨੇ ਵੀ ਰਫ਼ੀਕ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News