ਉਮਰ 2 ਸਾਲ ਤੇ ਤਬਲੇ ''ਤੇ 12 ਤਾਲ ! ਸਵਰਸ਼੍ਰੀ ਨੇ ਕਰ''ਤਾ ਕਮਾਲ, ਰਿਕਾਰਡ ਬੁੱਕ ''ਚ ਦਰਜ ਕਰਵਾਇਆ ਨਾਂ
Tuesday, Oct 27, 2026 - 11:28 AM (IST)
ਹੋਨਾਵਰ (ਏਜੰਸੀ)- ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਹੋਨਾਵਰ ਤਾਲੁਕ ਦੀ 2 ਸਾਲ 10 ਮਹੀਨਿਆਂ ਦੀ ਇਕ ਕੁੜੀ ਨੇ 12 ਤਾਲਾਂ ਨੂੰ ਬਿਨਾਂ ਕਿਸੇ ਗਲਤੀ ਦੇ ਉਨ੍ਹਾਂ ਦੇ ਬੋਲਾਂ ਨਾਲ ਸੁਣਾਉਣ ਅਤੇ ਵਜਾਉਣ ਲਈ 'ਇੰਡੀਆ ਬੁੱਕ ਆਫ ਰਿਕਾਰਡ' 'ਚ ਸਭ ਤੋਂ ਘੱਟ ਉਮਰ ਦੀ ਤਬਲਾ ਵਾਦਕ ਵਜੋਂ ਜਗ੍ਹਾ ਹਾਸਲ ਕੀਤੀ ਹੈ। ਅਡੁਕਾਲਾ ਦੇ ਮਸ਼ਹੂਰ ਤਬਲਾ ਵਾਦਕ ਗੁਰੂਰਾਜ ਹੇਗੜੇ ਅਤੇ ਅੰਗਰੇਜ਼ੀ ਦੀ ਪ੍ਰੋਫੈਸਰ ਤੇ ਸ਼ਾਸਤਰੀ ਗਾਇਕਾ ਸ਼੍ਰੀਲਤਾ ਦੀ ਧੀ ਸਵਰਸ਼੍ਰੀ ਨੇ ਆਪਣੀ ਸੰਗੀਤ ਪ੍ਰਤਿਭਾ ਨਾਲ ਸੰਗੀਤ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ ਹੈ। ਗੁਰੂਰਾਜ ਖੁਦ ਵਿਦਵਾਨ ਸ਼ੇਸ਼ਾਦਰੀ ਆਯੰਗਰ ਦੇ ਚੇਲੇ ਹਨ।
ਮਾਪਿਆਂ ਅਨੁਸਾਰ,''ਸਵਰਸ਼੍ਰੀ ਨੇ ਇਕ ਸਾਲ ਦੀ ਉਮਰ 'ਚ ਤਬਲੇ 'ਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਤਬਲੇ ਨੂੰ ਛੂਹ ਕੇ ਬਹੁਤ ਖੁਸ਼ ਹੁੰਦੀ ਸੀ ਅਤੇ ਕਦੇ-ਕਦੇ ਤਾਂ ਉਸ 'ਤੇ ਸੌਂ ਵੀ ਜਾਂਦੀ ਸੀ। ਉਸ ਦੀ ਦਿਲਚਸਪੀ ਨੂੰ ਦੇਖਦੇ ਹੋਏ ਅਸੀਂ ਉਸ ਨੂੰ ਖ਼ਾਸ ਤੌਰ 'ਤੇ 2 ਛੋਟੇ ਤਬਲੇ ਬਣਵਾਏ।'' ਸ਼੍ਰੀਲਤਾ ਨੇ ਦੱਸਿਆ,''ਜਦੋਂ ਗੁਰੂਰਾਜ ਆਪਣੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਸਨ, ਉਦੋਂ ਸਵਰਸ਼੍ਰੀ ਵੀ ਉਨ੍ਹਾਂ ਦੇ ਕੋਲ ਬੈਠਦੀ ਸੀ ਅਤੇ ਉਨ੍ਹਾਂ ਤੋਂ 12 ਤਾਲ ਤੇ ਉਨ੍ਹਾਂ ਦੇ ਬੋਲ ਸਿੱਖਦੀ ਸੀ।'' ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸਵਰਸ਼੍ਰੀ ਦੀ ਇਸ ਉਪਲੱਬਧੀ 'ਤੇ ਬਹੁਤ ਮਾਣ ਹੈ ਕਿ ਉਸ ਨੇ ਤਬਲੇ ਦੇ ਤਾਲ ਨੂੰ ਬੋਲ ਸਮੇਤ ਸੁਣਾ ਕੇ ਅਤੇ ਵਜਾ ਕੇ 'ਇੰਡੀਆ ਬੁੱਕ ਆਫ਼ ਰਿਕਾਰਡ' 'ਚ ਆਪਣਾ ਨਾਂ ਦਰਜ ਕਰਵਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
