ਕੋਵਿਡ-19 : ਕੋਰਟ ਨੇ ਮ੍ਰਿਤਕ ਕਾਂਸਟੇਬਲ ਦੇ ਪਰਿਵਾਰ ਨੂੰ ਇਕ ਕਰੋੜ ਮੁਆਵਜ਼ਾ ਰਾਸ਼ੀ ਦੇਣ ਦਾ ਦਿੱਤਾ ਨਿਰਦੇਸ਼
Monday, Nov 20, 2023 - 06:27 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਸਰਕਾਰ ਨੂੰ ਪੁਲਸ ਕਾਂਸਟੇਬਲ ਦੇ ਪਰਿਵਾਰ ਨੂੰ ਚਾਰ ਹਫ਼ਤਿਆਂ ਅੰਦਰ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਨਿਰਦੇਸ਼ ਦਿੱਤਾ। ਪੁਲਸ ਕਾਂਸਟੇਬਲ ਦਾ 2020 'ਚ ਆਪਣੇ ਕਰਤੱਵਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਦੀ ਲਪੇਟ 'ਚ ਆਉਣ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਜੱਜ ਪ੍ਰਤਿਭਾ ਐੱਮ. ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਵਲੋਂ 3 ਨਵੰਬਰ ਨੂੰ ਪਾਸ ਇਕ ਆਦੇਸ਼ ਦੇ ਅਧੀਨ ਮ੍ਰਿਤਕ ਕਾਂਸਟੇਬਲ ਅਮਿਤ ਕੁਮਾਰ ਦੀ ਪਤਨੀ ਅਤੇ ਪਿਤਾ ਨੂੰ ਮੁਆਵਜ਼ਾ ਦਿੱਤਾ ਜਾਣਾ ਮਨਜ਼ੂਰ ਕੀਤਾ ਗਿਆ ਸੀ। ਅਦਾਲਤ ਨੇ ਆਦੇਸ਼ ਦਿੱਤਾ,''ਆਦੇਸ਼ ਅਨੁਸਾਰ ਰਾਸ਼ੀ ਚਾਰ ਹਫ਼ਤਿਆਂ 'ਚ ਜਾਰੀ ਕੀਤੀ ਜਾਵੇਗੀ।'' ਆਦੇਸ਼ 'ਚ ਮੰਤਰੀਮੰਡਲ ਦੇ 13 ਮਈ 2020 ਦੇ ਫ਼ੈਸਲੇ ਦੇ ਅਨੁਰੂਪ ਸਰਕਾਰ ਨੇ ਕਾਂਸਟੇਬਲ ਦੀ ਪਤਨੀ ਅਤੇ ਪਿਤਾ ਲਈ 60 ਲੱਖ ਰੁਪਏ ਅਤੇ 40 ਲੱਖ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ : ਫਲੈਟ ’ਚੋਂ ਇਕੋ ਪਰਿਵਾਰ ਦੇ 4 ਜੀਆਂ ਦੀਆਂ ਸੜੀਆਂ-ਗਲੀਆਂ ਲਾਸ਼ਾਂ ਬਰਾਮਦ
ਦਿੱਲੀ ਸਰਕਾਰ ਵਲੋਂ ਪੇਸ਼ ਹੋਏ ਵਕੀਲ ਅਰੁਣ ਪੰਵਾਰ ਨੇ ਕਿਹਾ ਕਿ ਅਧਿਕਾਰੀ ਨਿਰਦੇਸ਼ ਦੀ ਪਾਲਣਾ ਕਰਨਗੇ। ਹਾਈ ਕੋਰਟ ਕੁਮਾਰ ਦੀ ਪਤਨੀ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਉਸ ਦੇ ਪਤੀ ਦਾ 5 ਮਈ 2020 ਨੂੰ ਦਿਹਾਂਤ ਹੋ ਗਿਆ ਸੀ। ਉਸ ਸਮੇਂ ਉਹ ਗਰਭਵਤੀ ਸੀ। ਦਿੱਲੀ ਪੁਲਸ ਦੇ ਇਕ ਨੌਜਵਾਨ ਕਾਂਸਟੇਬਲ ਕੁਮਾਰ ਨੂੰ ਕੋਰੋਨਾ ਲਾਕਡਾਊਡ ਉਪਾਵਾਂ ਦੀ ਪਾਲਣਾ ਯਕੀਨੀ ਕਰਨ ਲਈ ਦੀਪ ਚੰਦ ਬੰਧੂ ਹਸਪਤਾਲ 'ਚ ਤਾਇਨਾਤ ਕੀਤਾ ਗਿਆ ਸੀ। ਦਸੰਬਰ 2022 'ਚ ਹਾਈ ਕੋਰਟ ਦੇ ਅਧਿਕਾਰੀਆਂ ਨੂੰ ਕਾਂਸਟੇਬਲ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਭੁਗਤਾਨ 'ਤੇ ਫ਼ੈਸਲਾ ਲੈਣ ਲਈ ਕਿਹਾ ਸੀ। ਅਦਾਲਤ ਨੇ ਕਿਹਾ ਸੀ ਕਿ ਸ਼ਹਿਰ ਸਰਕਾਰ ਨੂੰ ਮੁਆਵਜ਼ਾ ਰਾਸ਼ੀ ਦੇ ਭੁਗਤਾਨ ਲਈ ਕੀਤੇ ਗਏ ਸਪੱਸ਼ਟ ਐਲਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8