ਸਾਬਕਾ ਪ੍ਰੇਮਿਕਾ ਸਿਮੀ ਗਰੇਵਾਲ ਦੀ ਰਤਨ ਟਾਟਾ ਦੇ ਨਾਂ ਭਾਵੁਕ ਪੋਸਟ, 'ਉਹ ਕਹਿੰਦੇ ਤੁਸੀਂ ਚਲੇ ਗਏ...'

Thursday, Oct 10, 2024 - 10:13 AM (IST)

ਮੁੰਬਈ- ਮਸ਼ਹੂਰ ਅਰਬਪਤੀ ਰਤਨ ਟਾਟਾ ਨਹੀਂ ਰਹੇ। 86 ਸਾਲਾ ਰਤਨ ਟਾਟਾ ਨੇ ਬੁੱਧਵਾਰ ਦੇਰ ਰਾਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰਾ ਦੇਸ਼ ਸੋਗ ਵਿੱਚ ਹੈ। ਉਥੇ ਹੀ ਰਤਨ ਟਾਟਾ ਦੀ ਸਾਬਕਾ ਪ੍ਰੇਮਿਕਾ ਨੇ ਵੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ਦਰਅਸਲ ਰਤਨ ਟਾਟਾ ਨੂੰ 1970 ਅਤੇ 80 ਦੇ ਦਹਾਕੇ ਵਿੱਚ ਪਰਦੇ 'ਤੇ ਦਬਦਬਾ ਬਣਾਉਣ ਵਾਲੀ ਬਾਲੀਵੁੱਡ ਦੀ ਮਸ਼ਹੂਰ ਸਿਮੀ ਗਰੇਵਾਲ ਨਾਲ ਪਿਆਰ ਹੋ ਗਿਆ ਸੀ ਪਰ ਗੱਲ ਵਿਆਹ ਤੱਕ ਨਹੀਂ ਪਹੁੰਚ ਸਕੀ। ਸਿਮੀ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਅੱਜ ਰਤਨ ਟਾਟਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਅਦਾਕਾਰਾ ਦਾ ਦਿਲ ਟੁੱਟ ਗਿਆ ਹੈ। ਸਿਮੀ ਗਰੇਵਾਲ ਨੇ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚੋਂ 2 ਹਿੰਦੂ ਵਪਾਰੀ ਅਗਵਾ, ਗੈਂਗਸਟਰਾਂ ਨੇ ਰੱਖੀ ਇਹ ਮੰਗ

PunjabKesari

ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਦੁੱਖ ਪ੍ਰਗਟ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਆਪਣੇ ਆਈਕੋਨਿਕ ਟਾਕ ਸ਼ੋਅ ਰੇਂਡੇਜ਼ਵਸ ਵਿਦ ਸਿਮੀ ਗਰੇਵਾਲ ਤੋਂ ਟਾਟਾ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ - 'ਉਹ ਕਹਿੰਦੇ ਹਨ ਕਿ ਤੁਸੀਂ ਚਲੇ ਗਏ... ਤੁਹਾਡਾ ਚਲੇ ਜਾਣੀ, ਬਰਦਾਸ਼ਤ ਕਰਨਾ ਬਹੁਤ ਔਖਾ ਹੈ… ਬਹੁਤ ਔਖਾ… ਅਲਵਿਦਾ ਮੇਰੇ ਦੋਸਤ। #ਰਤਨਟਾਟਾ।'

ਇਹ ਵੀ ਪੜ੍ਹੋ: ਹੱਦ ਹੀ ਹੋ ਗਈ; ਨੇਤਾ ਜੀ ਨੇ ਚੋਣ ਪ੍ਰਚਾਰ ਲਈ ਦੋਸਤ ਤੋਂ 'ਉਧਾਰ' ਮੰਗੀ ਪਤਨੀ ਤੇ ਬੱਚੇ

ਸਿਮੀ ਗਰੇਵਾਲ ਕਦੇ ਰਤਨ ਟਾਟਾ ਨੂੰ ਬਹੁਤ ਪਿਆਰ ਕਰਦੀ ਸੀ। ਉਨ੍ਹਾਂ ਨੇ 2011 ਵਿੱਚ ਇੱਕ ਇੰਟਰਵਿਊ ਵਿੱਚ ਇਹ ਮੰਨਿਆ ਸੀ। ਸਿਮੀ ਗਰੇਵਾਲ ਨੂੰ ਰਤਨ ਟਾਟਾ ਨਾਲ ਉਸ ਦੇ ਸਬੰਧ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ ਦੇ ਜਵਾਬ 'ਚ ਅਦਾਕਾਰਾ ਨੇ ਕਿਹਾ ਸੀ ਕਿ ਉਹ ਰਤਨ ਟਾਟਾ ਨੂੰ ਕੁਝ ਸਮੇਂ ਲਈ ਡੇਟ ਕਰ ਚੁੱਕੀ ਹੈ। ਬਾਅਦ ਵਿੱਚ ਉਨ੍ਹਾਂ ਦਾ ਬਰੇਕਅਪ ਹੋ ਗਿਆ, ਪਰ ਉਹ ਹਮੇਸ਼ਾ ਚੰਗੇ ਦੋਸਤ ਰਹੇ।

ਇਹ ਵੀ ਪੜ੍ਹੋ: ਕਮਲਾ ਹੈਰਿਸ ਜੇ ਚੋਣ ਜਿੱਤਦੀ ਹੈ ਤਾਂ ਮੈਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਵੇਗਾ, ਜਾਣੋ ਆਖ਼ਿਰ ਅਜਿਹਾ ਕਿਉਂ ਬੋਲੇ ਐਲੋਨ ਮਸਕ

ਰਤਨ ਟਾਟਾ ਦੀ ਤਾਰੀਫ ਕਰਦੇ ਹੋਏ ਸਿਮੀ ਗਰੇਵਾਲ ਨੇ ਕਿਹਾ ਸੀ, 'ਉਨ੍ਹਾਂ ਦਾ ਅਤੇ ਮੇਰਾ ਲੰਬਾ ਰਿਸ਼ਤਾ ਹੈ। ਉਹ ਪਰਫੈਕਟ ਹਨ ਅਤੇ ਸੈਂਸ ਆਫ ਹਿਊਮਰ ਕਮਾਲ ਹੈ। ਉਹ ਪਰਫੈਕਟ ਜੈਂਟਲਮੈਨ ਹਨ। ਪੈਸਾ ਕਦੇ ਵੀ ਉਨ੍ਹਾਂ ਲਈ ਮਹੱਤਵਪੂਰਨ ਨਹੀਂ ਰਿਹਾ। ਉਹ ਇੱਥੇ ਭਾਰਤ ਵਿੱਚ ਓਨਾ ਆਰਾਮ ਨਾਲ ਨਹੀਂ ਰਹਿ ਪਾਉਂਦੇ, ਜਿੰਨਾ ਉਹ ਵਿਦੇਸ਼ ਵਿਚ ਰਹਿੰਦੇ ਹਨ। ਦੱਸਿਆ ਜਾਂਦਾ ਹੈ ਕਿ ਸਿਮੀ ਗਰੇਵਾਲ ਅਤੇ ਰਤਨ ਟਾਟਾ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਕਿਸੇ ਕਾਰਨ ਉਨ੍ਹਾਂ ਦਾ ਰਿਸ਼ਤਾ ਅੱਗੇ ਨਹੀਂ ਵਧ ਸਕਿਆ। ਬਾਅਦ ਵਿੱਚ, ਜਦੋਂ ਰਤਨ ਟਾਟਾ ਸਿਮੀ ਗਰੇਵਾਲ ਦੇ ਸ਼ੋਅ ਦਾ ਹਿੱਸਾ ਬਣੇ ਤਾਂ ਉਨ੍ਹਾਂ ਨੇ ਕਰੀਅਰ ਤੋਂ ਲੈ ਕੇ ਲਵ ਲਾਈਫ ਅਤੇ ਨਿੱਜੀ ਜ਼ਿੰਦਗੀ ਤੱਕ ਹਰ ਚੀਜ਼ 'ਤੇ ਦਿਲਚਸਪ ਖੁਲਾਸੇ ਕੀਤੇ। ਉਹ ਅਤੇ ਸਿਮੀ ਗਰੇਵਾਲ ਆਪਣੇ ਬ੍ਰੇਕਅੱਪ ਤੋਂ ਬਾਅਦ ਵੀ ਹਮੇਸ਼ਾ ਚੰਗੇ ਦੋਸਤ ਬਣੇ ਰਹੇ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਮਰੀਕੀ ਯੂਨੀਵਰਸਿਟੀਆਂ ਤੋਂ ਮਿਲੇਗਾ ਮਾਰਗਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News