ਕੇਂਦਰ ਦੇ ਬਗੈਰ ਸੋਚੇ-ਸਮਝੇ ਫੈਸਲਿਆਂ ਨਾਲ ਦੇਸ਼ ਦੇ ਹਾਲਾਤ ਚਿੰਤਾਜਨਕ: ਵੀਰਭੱਦਰ

Saturday, Dec 21, 2019 - 11:35 AM (IST)

ਸ਼ਿਮਲਾ—ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਦੇਸ਼ 'ਚ ਰਾਸ਼ਟਰੀ ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ 'ਚ ਹੋ ਰਹੇ ਰੋਸ ਵਿਖਾਵਿਆਂ ਨੂੰ ਲੈ ਕੇ ਕਿਹਾ ਕਿ ਕੇਂਦਰ ਸਰਕਾਰ ਦੇ ਬਗੈਰ ਸੋਚੇ-ਸਮਝੇ ਫੈਸਲਿਆਂ ਨਾਲ ਦੇਸ਼ ਦੇ ਹਾਲਾਤ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਨੂੰਨ 'ਚ ਸੋਧ ਲੋਕ ਹਿੱਤ 'ਚ ਹੀ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਕਿਸੇ ਵੀ ਈਰਖਾ ਜਾਂ ਬਦਲੇ ਦੀ ਭਾਵਨਾ ਨਾਲ।

ਉਨ੍ਹਾਂ ਨੇ ਇੱਥੇ ਜਾਰੀ ਬਿਆਨ ਚ ਕਿਹਾ ਹੈ ਕਿ ਅੱਜ ਦੇਸ਼ ਦੇ ਹਾਲਾਤ ਚਿੰਤਾਜਨਕ ਬਣ ਗਏ ਹਨ ਅਤੇ ਇਹ ਸਾਰਾ ਕੇਂਦਰ ਸਰਕਾਰ ਦੇ ਬਗੈਰ ਸੋਚੇ ਸਮਝੇ ਫੈਸਲਿਆਂ ਦਾ ਹੀ ਨਤੀਜਾ ਹੈ ਕਿ ਅੱਜ ਜਿੱਥੇ ਦੇਸ਼ ਚ ਇਕ ਪਾਸੇ ਮਹਿੰਗਾਈ ਹੈ, ਉੱਥੇ ਦੂਜੇ ਪਾਸੇ ਬੇਰੋਜ਼ਗਾਰੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਦੇ ਨਾਲ ਹੁਣ ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਨਾਲ ਦੇਸ਼ ਸੜ੍ਹ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਲੋਕਤੰਤਰ ਚ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ, ਅਜਿਹੇ ਸਮੇਂ ਪੁਲਸ ਦੀ ਕੋਈ ਵੀ ਕਾਰਵਾਈ ਸਰਕਾਰ ਦੀ ਤਾਨਾਸ਼ਾਹੀ ਨੂੰ ਹੀ ਪ੍ਰਦਰਸ਼ਿਤ ਕਰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਭਾਜਪਾ ਦੇਸ਼ ਦੇ ਸੰਵਿਧਾਨ ਨਾਲ ਖਿਲਵਾੜ ਕਰ ਰਹੀ ਹੈ ਜੋ ਦੇਸ਼ ਦੇ ਲਈ ਚੰਗਾ ਸੰਕੇਤ ਨਹੀਂ ਹੈ। 


Iqbalkaur

Content Editor

Related News