ਕਦੇ ਸਰਹੱਦ ''ਤੇ ਬੰਦੂਕ ਫੜਨ ਵਾਲੇ ਹੱਥਾਂ ''ਚ ਹੁਣ ਹੈ ਕਿਸਾਨਾਂ ਲਈ ਲੰਗਰ ਦੀ ਬਾਲਟੀ

12/28/2020 9:24:47 PM

ਨਵੀਂ ਦਿੱਲੀ - ਕਦੇ ਦੇਸ਼ ਦੀ ਸਰਹੱਦ 'ਤੇ ਡਿਊਟੀ ਨਿਭਾ ਚੁੱਕੇ ਮੋਹਨ ਸਿੰਘ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਧਰਨੇ ਵਿੱਚ ਹੁਣ ਇੱਕ ਵੱਖਰੀ ਤਰ੍ਹਾਂ ਦੀ ਡਿਊਟੀ ਨਿਭਾ ਰਹੇ ਹਨ। ਫਰਕ ਇੰਨਾ ਹੈ ਕਿ 72 ਸਾਲਾ ਮੋਹਨ ਸਿੰਘ ਦੇ ਹੱਥ ਵਿੱਚ ਹੁਣ ਬੰਦੂਕ ਨਹੀਂ ਲੰਗਰ ਸੇਵਾ ਦੇ ਕੰਮ ਆਉਣ ਵਾਲੀ ਬਾਲਟੀ ਹੈ।
ਇਹ ਵੀ ਪੜ੍ਹੋ: ਸਭ ਤੋਂ ਪਹਿਲਾਂ ਭਾਰਤ ਨੂੰ ਮਿਲੇਗੀ 'ਕੋਵਿਸ਼ੀਲਡ' ਦੀ 4-5 ਕਰੋੜ ਡੋਜ਼

ਅੰਮ੍ਰਿਤਸਰ ਦੇ ਰਹਿਣ ਵਾਲੇ ਮੋਹਨ ਸਿੰਘ ਦਾ ਪਿਛਲੇ ਇੱਕ ਮਹੀਨੇ ਤੋਂ ਸਿੰਘੂ ਬਾਰਡਰ 'ਤੇ ਹੀ ਡੇਰਾ ਹੈ। ਘਰ ਤੋਂ ਬੋਰਾ-ਬਿਸਤਰਾ ਲੈ ਕੇ ਆਏ ਮੋਹਨ ਸਿੰਘ ਕਹਿੰਦੇ ਹਨ, “ਇੱਥੇ ਲੰਗਰ ਦੀ ਸੇਵਾ ਵਿੱਚ ਮੈਂ ਡਿਊਟੀ ਕਰਦਾ ਹਾਂ, ਅੰਮ੍ਰਿਤਸਰ ਵਿੱਚ ਮੇਰੇ 5 ਏਕੜ ਖੇਤ ਹਨ, ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕਿਸਾਨ ਅਤੇ ਜਵਾਨ ਦੇਸ਼ ਦੀ ਸੇਵਾ ਵਿੱਚ ਆਪਣਾ ਸਭ ਕੁੱਝ ਲਗਾਉਂਦੇ ਹਨ।”

71 ਦੀ ਜੰਗ ਹੋਵੇ ਜਾਂ ਸ਼੍ਰੀਲੰਕਾ ਵਿੱਚ ਭਾਰਤੀ ਫੌਜ ਦਾ ਆਪਰੇਸ਼ਨ, ਮੋਹਨ ਸਿੰਘ ਨੇ ਕਈ ਦਹਾਕਿਆਂ ਤੱਕ ਫੌਜ ਦੀ ਡਿਊਟੀ ਕਰਦੇ ਹੋਏ ਕਮਾਲ ਦਾ ਜਜਬਾ ਦਿਖਾਇਆ। ਰਿਟਾਇਰਮੈਂਟ ਤੋਂ ਬਾਅਦ ਮੋਹਨ ਸਿੰਘ ਨੇ ਖੇਤ ਸੰਭਾਲੇ। ਮੌਜੂਦਾ ਕਿਸਾਨ ਅੰਦੋਲਨ ਨੂੰ ਮੋਹਨ ਸਿੰਘ ਕਿਸਾਨਾਂ ਦੇ ਵਜੂਦ ਦਾ ਸਵਾਲ ਮੰਨਦੇ ਹਨ। ਇਹੀ ਵਜ੍ਹਾ ਹੈ ਕੜਾਕੇ ਦੀ ਠੰਡ ਵਿੱਚ ਵੀ ਇਸ ਉਮਰ ਵਿੱਚ ਲੰਗਰ ਡਿਊਟੀ ਦਿੰਦੇ ਸਮੇਂ ਉਨ੍ਹਾਂ ਦੇ ਮੱਥੇ 'ਤੇ ਕੋਈ ਝੁਰੜੀ ਨਜ਼ਰ ਨਹੀਂ ਆਉਂਦੀ।
ਇਹ ਵੀ ਪੜ੍ਹੋ: ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਕਾਰ 'ਚ ਕੀਤਾ ਰੇਪ, ਦੋਸ਼ੀ ਫ਼ਰਾਰ

‘ਵਨਸ ਅ ਸੋਲਜ਼ਰ, ਆਲਵੇਜ਼ ਅ ਸੋਲਜ਼ਰ’ ਦੇ ਬਿਆਨ ਨੂੰ ਸਹੀ ਮਾਇਨੇ ਦਿੰਦੇ ਹੋਏ ਮੋਹਨ ਸਿੰਘ ਦੇਸ਼ ਦੀ ਸੇਵਾ ਨੂੰ ਸਭ ਤੋਂ ਉੱਪਰ ਮੰਨਦੇ ਹਨ। ਉਨ੍ਹਾਂ ਨੇ ਸਰਹੱਦ 'ਤੇ ਡਟੇ ਜਵਾਨਾਂ ਲਈ ਕਿਹਾ, “ਮੈਂ ਸਾਰੇ ਫੌਜੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਡਿਊਟੀ ਕਰੋ। ਤੁਸੀ ਇਸ ਦੀ ਪਰਵਾਹ ਨਾ ਕਰੋ ਕਿ ਇੱਥੇ ਘਰ ਵਿੱਚ ਕੀ ਚੱਲ ਰਿਹਾ ਹੈ। ਇਹ ਸਾਡੇ ਘਰ ਦਾ ਮੁੱਦਾ ਹੈ, ਅਸੀਂ ਸੁਲਝਾ ਲਿਆਂਗੇ, ਤੁਸੀਂ ਦੇਸ਼ ਲਈ ਆਪਣਾ ਕਰਤੱਵ ਨਿਭਾਓ।” 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ
 


Inder Prajapati

Content Editor

Related News