ਸੜਕ ’ਤੇ ਮਿਲੀ ਈ. ਵੀ. ਐੱਮ., 2 ਅਫਸਰ ਮੁਅੱਤਲ
Saturday, Dec 08, 2018 - 10:00 PM (IST)

ਜੈਪੁਰ (ਅਸ਼ੋਕ)– ਰਾਜਸਥਾਨ ਚੋਣਾਂ ’ਚ ਵੋਟਿੰਗ ਤੋਂ ਬਾਅਦ ਸੜਕ ’ਤੇ ਈ. ਵੀ. ਐੱਮ. ਪਾਏ ਜਾਣ ਦੇ ਮਾਮਲੇ ’ਚ ਚੋਣ ਕਮਿਸ਼ਨ ਨੇ ਸਖਤ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਇਸ ਮਾਮਲੇ ’ਚ 2 ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਬਾਰਾਂ ਜ਼ਿਲੇ ਦੇ ਕਿਸ਼ਨਗੰਜ ਵਿਧਾਨ ਸਭਾ ਦੇ ਸ਼ਾਹਾਬਾਦ ਹਲਕੇ ’ਚ ਵੋਟਿੰਗ ਮੁਲਾਜ਼ਮਾਂ ਦੀ ਲਾਪਰਵਾਹੀ ਸਾਹਮਣੇ ਆਈ ਸੀ। ਸ਼ਾਹਾਬਾਦ ਥਾਣਾ ਹਲਕੇ ਦੇ ਮੁਗਾਬਲੀ ਰੋਡ ’ਤੇ ਐੱਨ. ਐੱਚ.-27 ’ਤੇ ਇਕ ਸੀਲ ਬੰਦ ਈ. ਵੀ. ਐੱਮ. ਲਾਵਾਰਿਸ ਹਾਲਤ ’ਚ ਮਿਲੀ। ਵੋਟਿੰਗ ਤੋਂ ਬਾਅਦ ਈ. ਵੀ. ਐੱਮ. ਨੂੰ ਸੀਲ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਦੀ ਖਬਰ ਨਹੀਂ ਹੈ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਈ. ਵੀ. ਐੱਮ. ਨੂੰ ਕਬਜ਼ੇ ’ਚ ਲੈ ਲਿਆ।