ਪੂਜਾ ਪੰਡਾਲ 'ਚ ਅੱਗ ਲੱਗਣ ਨਾਲ ਸਭ ਕੁਝ ਸੜ ਕੇ ਹੋਇਆ ਸੁਆਹ, ਬਚੀ ਰਹੀ ਮਾਂ ਦੁਰਗਾ ਦੀ ਮੂਰਤੀ
Monday, Oct 03, 2022 - 03:42 PM (IST)
ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ 'ਚ ਐਤਵਾਰ ਨੂੰ ਦੁਰਗਾ ਪੰਡਾਲ 'ਚ ਅੱਗ ਲੱਗ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 64 ਹੋਰ ਜ਼ਖ਼ਮੀ ਹੋ ਗਏ। ਅੱਗ ਨਾਲ ਪੂਰਾ ਪੰਡਾਲ ਸੜ ਚੁੱਕਿਆ ਸੀ ਪਰ ਇਸ ਵਿਚ ਮਾਂ ਦੁਰਗਾ ਦੀ ਮੂਰਤੀ ਬਚੀ ਹੀ ਰਹੀ। ਜਿਸ ਸਮੇਂ ਅੱਗ ਲੱਗੀ ਉਸ ਸਮੇਂ ਦੁਰਗਾ ਪੰਡਾਲ 'ਚ ਸੰਸਕ੍ਰਿਤ ਪ੍ਰੋਗਰਾਮ ਚੱਲ ਰਿਹਾ ਸੀ। ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ 64 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਿਲ੍ਹਾ ਅਧਿਕਾਰੀ ਦੱਸਿਆ ਕਿ ਭਦੋਹੀ ਦੀ ਜਯਾ ਦੇਵੀ (45), ਅੰਕੁਸ਼ ਸੋਨੀ (12) ਅਤੇ ਨਵੀਨ (10) ਦੀ ਵਾਰਾਣਸੀ ’ਚ ਇਲਾਜ ਦੌਰਾਨ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਅਦ ਵਿਚ ਆਰਤੀ ਚੌਬੇ (48) ਅਤੇ ਹਰਸ਼ਵਰਧਨ (8) ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਜ਼ਿਲ੍ਹਾ ਅਧਿਕਾਰੀ ਰਾਠੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਰਾਮ ਕੁਮਾਰ ਨੇ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਮਗਰੋਂ ਉੱਥੇ ਭਾਜੜ ਮਚ ਗਈ ਸੀ। ਪੰਡਾਲ ਅੰਦਰ ਹਾਦਸੇ ਦੇ ਸਮੇਂ 300 ਦੇ ਕਰੀਬ ਲੋਕ ਮੌਜੂਦ ਸਨ। ਓਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ’ਤੇ ਦੁੱਖ ਜਤਾਇਆ ਹੈ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਇਲਾਜ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ