ਮੋਦੀ ਜੀ ਦੇ ਇਸ਼ਾਰੇ ''ਤੇ ਹੋ ਰਿਹਾ ਹੈ ਸਭ ਕੁਝ- ਕੇਜਰੀਵਾਲ

09/21/2016 5:49:13 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਖਿਲਾਫ ਕਮਿਸ਼ਨ ''ਚ ਭਰਤੀ ''ਚ ਧਾਂਦਲੀ ਦੇ ਦੋਸ਼ਾਂ ''ਚ ਦਰਜ ਹੋਈ ਐੱਫ.ਆਈ.ਆਰ. ''ਚ ਉਨ੍ਹਾਂ ਦਾ ਨਾਂ ਆਉਣ ''ਤੇ ਕਿਹਾ ਹੈ ਕਿ ਇਹ ਸਭ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ''ਤੇ ਹੋ ਰਿਹਾ ਹੈ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਖਿਲਾਫ ਪੁਲਸ ''ਚ ਐੱਫ.ਆਈ.ਆਰ. ਭ੍ਰਿਸ਼ਟਾਚਾਰ ਵਿਰੋਧੀ ਬਰਾਂਚ ਵੱਲੋਂ ਦਰਜ ਕਰਵਾਈ ਗਈ ਹੈ। ਉਨ੍ਹਾਂ ''ਤੇ ਕਮਿਸ਼ਨ ''ਚ ਨਿਯੁਕਤੀਆਂ ''ਚ ਬੇਨਿਯਮੀ ਦਾ ਦੋਸ਼ ਹੈ। ਇਸ ਐੱਫ.ਆਈ.ਆਰ. ''ਚ ਕੇਜਰੀਵਾਲ ਦਾ ਨਾਂ ਵੀ ਹੈ, ਜਿਸ ''ਤੇ ਉਨ੍ਹਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ,''''ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਆਖਰ ਮੇਰਾ ਨਾਂ ਐੱਫ.ਆਈ.ਆਰ. ''ਚ ਕਿਵੇਂ ਆਇਆ। ਬਿਨਾਂ ਪ੍ਰਧਾਨ ਮੰਤਰੀ ਦੇ ਮਨਜ਼ੂਰੀ ਦੇ ਕਿਸੇ ਮੁੱਖ ਮੰਤਰੀ ਦਾ ਨਾਂ ਐੱਫ.ਆਈ.ਆਰ. ''ਚ ਨਹੀਂ ਆ ਸਕਦਾ।''''

ਕੇਜਰੀਵਾਲ ਨੇ ਕਿਹਾ ਕਿ ਜਿਸ ਮਾਮਲੇ ਨੂੰ ਲੈ ਕੇ ਐੱਫ.ਆਈ.ਆਰ. ਹੋਈ ਹੈ, ਉਸ ''ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਖੁਦ ਐੱਫ.ਆਈ.ਆਰ. ਰਿਪੋਰਟ ''ਚ ਵੀ ਉਨ੍ਹਾਂ ਦੀ ਕਿਸੇ ਭੂਮਿਕਾ ਦਾ ਜ਼ਿਕਰ ਕਿਤੇ ਨਹੀਂ ਹੈ, ਫਿਰ ਵੀ ਜੇਕਰ ਮੁੱਖ ਮੰਤਰੀ ਦੇ ਖਿਲਾਫ ਐੱਫ.ਆਈ.ਆਰ. ਹੋਈ ਹੈ ਤਾਂ ਚਰਚਾ ਵੀ ਜ਼ਰੂਰੀ ਹੈ। ਇਸ ਲਈ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਗੇ ਅਤੇ ਐੱਫ.ਆਈ.ਆਰ. ਦੀ ਪੂਰੀ ਯੋਜਨਾ ਦੇਸ਼ ਦੇ ਸਾਹਮਣੇ ਰੱਖਣਗੇ। ਮਾਲੀਵਾਲ ਦੇ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਬਰਾਂਚ ''ਚ ਸ਼ਿਕਾਇਤ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਬਰਖਾ ਸਿੰਘ ਵੱਲੋਂ ਕਰਵਾਈ ਗਈ ਸੀ। ਫਿਲਹਾਲ ਮਾਲੀਵਾਲ ਨੇ ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ।


Disha

News Editor

Related News