ਸਾਰਿਆਂ ਨੂੰ ਕਰਨੀ ਹੋਵੇਗੀ ਕੁਦਰਤ ਤੇ ਗ੍ਰਹਿ ਦੀ ਰੱਖਿਆ : ਦਲਾਈਲਾਮਾ

Saturday, Apr 23, 2022 - 11:42 AM (IST)

ਧਰਮਸ਼ਾਲਾ (ਸਚਿਨ)- ਧਰਤੀ ਸਾਡਾ ਇਕੋ-ਇਕ ਘਰ ਹੈ ਅਤੇ ਸਾਨੂੰ ਸਾਰਿਆਂ ਨੂੰ ਕੁਦਰਤ ਅਤੇ ਗ੍ਰਹਿ ਦੀ ਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ। ਇਨਸਾਨ ਹੀ ਨਹੀਂ, ਜਾਨਵਰ, ਪੰਛੀ ਅਤੇ ਕੀੜੇ-ਮਕੌੜੇ, ਹਰ ਕੋਈ ਇਕ ਸੁਖੀ ਜੀਵਨ ਜਿਊਣਾ ਚਾਹੁੰਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸਮੂਹਕ ਹੋਂਦ ਦੀ ਚਿੰਤਾ ਕਰਨੀ ਚਾਹੀਦੀ ਹੈ। ਬਦਲਦਾ ਮੌਸਮ ਅਤੇ ਤਾਪਮਾਨ ’ਚ ਲਗਾਤਾਰ ਹੋ ਰਿਹਾ ਵਾਧਾ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਹ ਗੱਲ ਧਰਮਗੁਰੂ ਦਲਾਈਲਾਮਾ ਨੇ ਵਿਸ਼ਵ ਧਰਤੀ ਦਿਵਸ ਦੇ ਮੌਕੇ ਆਪਣੇ ਨਿਵਾਸ ਸਥਾਨ ਮੈਕਲੋਡਗੰਜ ’ਚ ਕਹੀ।

ਉਨ੍ਹਾਂ ਕਿਹਾ ਕਿ ਸਾਨੂੰ ਜੈਵ-ਈਂਧਨ ’ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ ਅਤੇ ਊਰਜਾ ਦੇ ਨਵਿਆਣਯੋਗ ਸਰੋਤਾਂ ਜਿਵੇਂ ਕਿ ਹਵਾ ਅਤੇ ਸੂਰਜ ਦੀ ਸ਼ਕਤੀ ’ਤੇ ਨਿਰਭਰ ਰਹਿਣ ਵਾਲੇ ਸਰੋਤਾਂ ਨੂੰ ਅਪਨਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ।


DIsha

Content Editor

Related News