ਨਹਿਰ ਦਾ ਪਾਣੀ ਘਟਣ ''ਤੇ ਪੁਲਸ ਨੇ ਬਰਾਮਦ ਕੀਤੀ ਇਕ ਕਾਰ, ਫ਼ਿਰ ਜੋ ਹੋਇਆ, ਉਸ ਨੇ ਉਡਾਏ ਸਭ ਦੇ ਹੋਸ਼
Sunday, Jul 14, 2024 - 04:19 AM (IST)
ਨਵੀਂ ਦਿੱਲੀ - ਬੀਤੇ ਦਿਨੀਂ ਦਿੱਲੀ ਦੀ ਮੂਨਕ ਨਹਿਰ ਦਾ ਬੰਨ੍ਹ ਟੁੱਟ ਗਿਆ ਸੀ, ਜਿਸ ਕਾਰਨ ਉਸ ਦੇ ਪਾਣੀ ਨੇ ਇਲਾਕੇ 'ਚ ਕਾਫ਼ੀ ਤਬਾਹੀ ਮਚਾਈ ਸੀ ਤੇ ਹੜ੍ਹ ਵਰਗੀ ਸਥਿਤੀ ਬਣ ਗਈ ਸੀ। ਉਸ ਦਾ ਪਾਣੀ ਘਟਣ ਤੋਂ ਬਾਅਦ ਦਿੱਲੀ ਪੁਲਸ ਨੇ ਇਕ ਨੁਕਸਾਨੀ ਹੋਈ ਕਾਰ ਬਰਾਮਦ ਕੀਤੀ ਹੈ, ਜਿਸ 'ਚੋਂ ਮਿਲੀ ਵਸਤੂ ਨੇ ਹਰ ਕਿਸੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ।
ਪੁਲਸ ਅਧਿਕਾਰੀਆਂ ਨੇ ਇਸ ਕਾਰ 'ਚੋਂ ਇਕ ਮਨੁੱਖੀ ਕੰਕਾਲ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ ਹੈ, ਜਦੋਂ ਹਰਿਆਣਾ ਤੋਂ ਦਿੱਲੀ ਨੂੰ ਪਾਣੀ ਦੀ ਸਪਲਾਈ ਕਰਨ ਵਾਲੀ ਮੂਨਕ ਨਹਿਰ ਦੀ ਸਬ-ਬ੍ਰਾਂਚ ’ਚ ਦਰਾੜ ਪੈਣ ਕਾਰਨ ਪਾਣੀ ਦਾ ਪੱਧਰ ਘੱਟ ਗਿਆ ਹੈ।
ਇਹ ਵੀ ਪੜ੍ਹੋ- ਸੂਹੇ ਜੋੜੇ 'ਚ ਸਜੀ ਬੈਠੀ ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਇਕੋ ਪਲ 'ਚ ਉੱਜੜ ਗਏ 2 ਪਰਿਵਾਰ
ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਰਾਮਦ ਕੀਤਾ ਗਿਆ ਪਿੰਜਰ ਵਿਨੋਦ ਨਾਂ ਦੇ ਵਿਅਕਤੀ ਦਾ ਹੈ, ਜੋ ਸਤੰਬਰ 2020 ਤੋਂ ਵਿਜੇ ਵਿਹਾਰ ਸਥਿਤ ਬੁੱਧ ਵਿਹਾਰ ਤੋਂ ਲਾਪਤਾ ਸੀ। ਫਿਲਹਾਲ ਇਸ ਮਾਮਲੇ ਬਾਰੇ ਹਾਲੇ ਕੁਝ ਵੀ ਸਪੱਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਮਾਮਲੇ ਦਾ ਪੂਰਾ ਸੱਚ ਤਾਂ ਹੁਣ ਪੁਲਸ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e