ਹਰ ਸਾਲ ਵਧ ਰਿਹਾ ਦੇਸ਼ ਦਾ ਤਾਪਮਾਨ

Monday, Jun 12, 2017 - 09:56 AM (IST)

ਹਰ ਸਾਲ ਵਧ ਰਿਹਾ ਦੇਸ਼ ਦਾ ਤਾਪਮਾਨ

ਨਵੀਂ ਦਿੱਲੀ— ਆਂਕੜੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਹਰ ਸਾਲ ਦੇਸ਼ ਦਾ ਔਸਤ ਤਾਪਮਾਨ ਵਧ ਰਿਹਾ ਹੈ। ਇਕ ਖੋਜ 'ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਪਿਛਲੀ ਅੱਧੀ ਠੰਢ ਦੇ ਮੁਕਾਬਲੇ ਭਾਰਤ ਨੂੰ ਢਾਈ ਗੁਣਾਂ ਵਧ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 15 ਸਾਲਾਂ ਦੌਰਾਨ ਔਸਤ ਤਾਪਮਾਨ ਹਰ ਸਾਲ ਵਧਦਾ ਗਿਆ ਹੈ। ਹਰ ਸਾਲ ਤਾਪਮਾਨ ਵਧਣ ਦੀ ਸਥਿਤੀ ਹਰ ਸਾਲ ਵਧਦੀ ਜਾ ਰਹੀ ਹੈ।
ਘੱਟ ਬਾਰਸ਼ ਨੇ ਵਿਗਾੜੀ ਸਥਿਤੀ
ਗਰਮੀ ਵਧਣ ਦਾ ਸਿੱਧਾ ਸੰਬੰਧ ਘੱਟ ਬਾਰਸ਼ ਨਾਲ ਹੈ। ਦੇਸ਼ 'ਚ ਬਾਰਸ਼ ਦਾ ਵੱਡਾ ਹਿੱਸਾ ਮਾਨਸੂਨੀ ਬਾਰਸ਼ ਦਾ ਹੁੰਦਾ ਹੈ। ਸਾਲ 2014 ਅਤੇ 2015 ਦੌਰਾਨ ਮਾਨਸੂਨੀ ਬਾਰਸ਼ ਔਸਤ ਤੋਂ ਘੱਟ ਹੋਈ।
ਬਾਰਸ਼ ਘੱਟ ਹੋਣ ਨਾਲ ਔਸਤ
ਤਾਪਮਾਨ 'ਚ ਵਾਧਾ ਹੋ ਰਿਹਾ ਹੈ। ਇਸ ਨਾਲ ਦੇਸ਼ ਦੇ ਕਈ ਹਿੱਸਿਆਂ 'ਚ ਸੋਕੇ ਦੀ ਸਥਿਤੀ ਪੈਦਾ ਹੋਈ ਹੈ। ਇਸ ਨਾਲ ਜਲ ਪੱਧਰ ਵੀ ਡਿੱਗ ਰਿਹਾ ਹੈ ਅਤੇ ਨਾ ਸਿਰਫ ਪੀਣ ਸਗੋਂ ਖੇਤੀ ਦੇ ਲਈ ਕੰਮ ਆਉਣ ਵਾਲੇ ਪਾਣੀ ਦੀ ਵੀ ਉਪਲੱਬਧਤਾ ਹਰ ਸਾਲ ਘੱਟਦੀ ਜਾ ਰਹੀ ਹੈ।
1995 ਦੇ ਬਾਅਦ ਤੇਜ਼ੀ ਨਾਲ ਵਧੀ ਗਰਮੀ
1995 ਦੇ ਬਾਅਦ ਤੋਂ ਗਰਮੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਦੇਸ਼ ਦਾ ਸਲਾਨਾ ਔਸਤ ਤਾਪਮਾਨ 20ਵੀਂ ਸਦੀ ਦੀ ਤੁਲਨਾ 'ਚ 1.2 ਡਿਗਰੀ ਸੈਲਸੀਅਸ ਵਧ ਚੁੱਕਾ ਹੈ। ਤਾਪਮਾਨ 'ਚ ਜਿਸ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉਸ ਨਾਲ ਅਗਲੇ 2 ਦਹਾਕਿਆਂ 'ਚ ਹੀ 1.5 ਡਿਗਰੀ ਦਾ ਪੱਧਰ ਪਾਰ ਕਰ ਜਾਵੇਗੀ।
ਗਰਮੀ ਕਾਰਨ ਹੋਈਆਂ ਮੌਤਾਂ
2010-1300
2013-1500
2015-2500


Related News