ਦਿੱਲੀ ਹਾਈ ਕੋਰਟ ਨੇ ਕਿਹਾ, ਜਣੇਪੇ ਦੌਰਾਨ ਹਰ ਗਰਭਵਤੀ ਔਰਤ ਸਨਮਾਨ ਦੀ ਹੱਕਦਾਰ
Sunday, Aug 21, 2022 - 10:35 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਅਗਵਾ ਅਤੇ ਕਤਲ ਦੀ ਕੋਸ਼ਿਸ਼ ਦੀ ਦੋਸ਼ੀ ਇਕ ਗਰਭਵਤੀ ਔਰਤ ਨੂੰ ਤਿੰਨ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਹਰ ਗਰਭਵਤੀ ਔਰਤ ਸੰਵਿਧਾਨ ਮੁਤਾਬਕ ਜਣੇਪੇ ਦੌਰਾਨ ਮਾਣ ਸਨਮਾਨ ਦੀ ਹੱਕਦਾਰ ਹੈ। ਜਸਟਿਸ ਅਨੂਪ ਕੁਮਾਰ ਨੇ ਕਿਹਾ ਕਿ ਹਿਰਾਸਤ ’ਚ ਬੱਚੇ ਨੂੰ ਜਨਮ ਦੇਣਾ ਨਾ ਸਿਰਫ਼ ਮਾਂ ਲਈ ਦੁਖਦਾਈ ਹੋਵੇਗਾ, ਸਗੋਂ ਬੱਚੇ ’ਤੇ ਵੀ ਮਾੜਾ ਅਸਰ ਪਵੇਗਾ। ਅਦਾਲਤ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਦੋਂ ਤੱਕ ਬੱਚੇ ਦੇ ਜਨਮ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖੇਗੀ ਜਦੋਂ ਤੱਕ ਪਟੀਸ਼ਨਕਰਤਾ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਵਿਚ ਕੋਈ ਗੰਭੀਰ ਖ਼ਤਰਾ ਨਹੀਂ ਹੈ।
ਇਹ ਵੀ ਪੜ੍ਹੋ : ਪਿਓ ਨੇ 11 ਮਹੀਨੇ ਦੇ ਮਾਸੂਮ ਨੂੰ ਨਹਿਰ 'ਚ ਸੁੱਟਿਆ, ਕਿਹਾ- ਕੁਝ ਖਿਲਾ ਨਹੀਂ ਪਾ ਰਿਹਾ ਸੀ
ਅਦਾਲਤ ਨੇ ਕਿਹਾ ਕਿ ਜੇਲ੍ਹ ਦੇ ਨਿਯਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੋਂ ਤੱਕ ਸੰਭਵ ਹੋਵੇ, ਆਰਜ਼ੀ ਰਿਹਾਈ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਇਕ ਮਹਿਲਾ ਕੈਦੀ ਦਾ ਜੇਲ੍ਹ ਤੋਂ ਬਾਹਰ ਕਿਸੇ ਹਸਪਤਾਲ ਵਿਚ ਜਣੇਪਾ ਕੀਤਾ ਜਾ ਸਕੇ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਸਬੰਧਤ ਜੇਲ੍ਹ ਵਿਚ ਜਣੇਪੇ ਦੀ ਸਹੂਲਤ ਉਪਲਬਧ ਨਹੀਂ ਸੀ ਅਤੇ ਪਟੀਸ਼ਨਰ ਨੂੰ ਡਿਲੀਵਰੀ ਲਈ ਦੀਨ ਦਿਆਲ ਉਪਾਧਿਆਏ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ। ਅਦਾਲਤ ਨੇ ਹੁਕਮ ’ਚ ਕਿਹਾ ਕਿ ਕਿਉਂਕਿ ਪਟੀਸ਼ਨਕਰਤਾ ਗਰਭਵਤੀ ਹੈ ਅਤੇ ਉਸ ਦੀ ਡਿਲੀਵਰੀ ਹੋਣੀ ਹੈ, ਇਸ ਲਈ ਉਹ ਤਿੰਨ ਮਹੀਨਿਆਂ ਲਈ ਅੰਤਰਿਮ ਜ਼ਮਾਨਤ ’ਤੇ ਰਿਹਾਅ ਹੋਣ ਦਾ ਹੱਕਦਾਰ ਹੈ।
ਇਹ ਵੀ ਪੜ੍ਹੋ : ਸਜ਼ਾ ਵਧਾਉਣ ਤੋਂ ਪਹਿਲਾਂ ਦੋਸ਼ੀਆਂ ਨੂੰ ਦਿੱਤਾ ਜਾਵੇ ਨੋਟਿਸ : ਸੁਪਰੀਮ ਕੋਰਟ