''ਹਰੇਕ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ 3-4 ਬੱਚੇ'', ਮਹਿਲਾ ਭਾਜਪਾ ਆਗੂ ਦਾ ਵੱਡਾ ਬਿਆਨ

Wednesday, Dec 24, 2025 - 07:41 AM (IST)

''ਹਰੇਕ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ 3-4 ਬੱਚੇ'', ਮਹਿਲਾ ਭਾਜਪਾ ਆਗੂ ਦਾ ਵੱਡਾ ਬਿਆਨ

ਅਮਰਾਵਤੀ (ਭਾਸ਼ਾ) - ਭਾਜਪਾ ਦੀ ਮਹਿਲਾ ਆਗੂ ਨਵਨੀਤ ਰਾਣਾ ਵਲੋਂ ਬੱਚਿਆਂ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਹਿਦੁਸਤਾਨ ਨੂੰ ਬਚਾਉਣ ਲਈ ਹਰ ਹਿੰਦੂ ਨੂੰ ਘੱਟੋ-ਘੱਟ 3-4 ਬੱਚੇ ਪੈਦਾ ਕਰਨੇ ਚਾਹੀਦੇ ਹਨ। ਸਾਬਕਾ ਸੰਸਦ ਮੈਂਬਰ ਰਾਣਾ ਨੇ ਮੰਗਲਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਾਰੇ ਹਿੰਦੂਆਂ ਨੂੰ ਅਪੀਲ ਕਰਦੀ ਹਾਂ। ਸੁਣੋ, ‘ਉਹ ਲੋਕ’ ਖੁੱਲ੍ਹ ਕੇ ਕਹਿੰਦੇ ਹਨ ਕਿ ਸਾਡੀਆਂ 4 ਪਤਨੀਆਂ ਤੇ 19 ਬੱਚੇ ਹਨ। ਮੇਰਾ ਸੁਝਾਅ ਹੈ ਕਿ ਹਰ ਹਿੰਦੂ ਦੇ ਘੱਟੋ-ਘੱਟ 3 ਜਾਂ 4 ਬੱਚੇ ਹੋਣੇ ਚਾਹੀਦੇ ਹਨ।

ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing

ਰਾਣਾ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਮੌਲਾਨਾ ਹੈ ਜਾਂ ਕੋਈ ਹੋਰ ਪਰ ਉਸ ਨੇ ਕਿਹਾ ਹੈ ਕਿ ਮੇਰੇ 19 ਬੱਚੇ ਤੇ 4 ਪਤਨੀਆਂ ਹਨ। ਮੈਂ ਅਜੇ 30 ਦੀ ਗਿਣਤੀ ਤੱਕ ਨਹੀਂ ਪਹੁੰਚ ਸਕਿਆ। ਉਨ੍ਹਾਂ ਕਿਹਾ ਕਿ ਜੇ ‘ਉਹ’ ਵੱਡੀ ਗਿਣਤੀ ’ਚ ਬੱਚੇ ਪੈਦਾ ਕਰ ਕੇ ਹਿਦੁਸਤਾਨ ਨੂੰ ‘ਪਾਕਿਸਤਾਨ’ ਵਿਚ ਬਦਲਣਾ ਚਾਹੁੰਦੇ ਹਨ ਤਾਂ ਸਾਨੂੰ ਸਿਰਫ਼ ਇਕ ਬੱਚੇ ਨਾਲ ਸੰਤੁਸ਼ਟ ਕਿਉਂ ਰਹਿਣਾ ਚਾਹੀਦਾ ਹੈ? 'ਸਾਨੂੰ ਵੀ 3 ਤੋਂ 4 ਬੱਚੇ ਪੈਦਾ ਕਰਨੇ ਚਾਹੀਦੇ ਹਨ। ਨਵਨੀਤ ਰਾਣਾ ਨੇ ਮੁੰਬਈ ਨਗਰ ਨਿਗਮ ਦੀਆਂ ਚੋਣਾਂ ਲਈ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੇਨਾ ਦਰਮਿਅਾਨ ਗੱਠਜੋੜ ਦੀ ਸੰਭਾਵਨਾ ਨੂੰ ਅਹਿਮੀਅਤ ਨਹੀਂ ਦਿੱਤੀ।

ਪੜ੍ਹੋ ਇਹ ਵੀ - ਹੁਣ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!

 

 

 


author

rajwinder kaur

Content Editor

Related News