ਜੇਕਰ ਨਹੀਂ ਹੈ ਵੋਟਰ ਕਾਰਡ ਤਾਂ ਵੀ ਕਰ ਸਕੋਗੇ ਵੋਟ, ਜਾਣੋ ਕਿਵੇਂ
Friday, Apr 05, 2024 - 03:36 PM (IST)
ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਕਿਹਾ ਕਿ ਜੇ ਕਿਸੇ ਵੋਟਰ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਉਸ ਨੂੰ ਕਿਸੇ ਹੋਰ ਫੋਟੋ ਵਾਲੇ ਪਛਾਣ ਪੱਤਰ ਨਾਲ ਆਪਣੀ ਪਛਾਣ ਦੀ ਪੁਸ਼ਟੀ ਕਰਨੀ ਹੋਵੇਗੀ। ਇਸ ਤੋਂ ਬਾਅਦ ਉਹ ਆਪਣੀ ਵੋਟ ਪਾ ਸਕੇਗਾ ਪਰ ਵੋਟਰ ਸੂਚੀ ’ਚ ਉਸ ਦਾ ਨਾਂ ਹੋਣਾ ਜ਼ਰੂਰੀ ਹੈ। ਚੋਣ ਕਮਿਸ਼ਨ ਨੇ ਸੂਬਿਆਂ ਦੇ ਚੋਣ ਅਧਿਕਾਰੀਆਂ ਨੂੰ ਕਿਹਾ ਹੈ ਕਿ ਜੇ ਕਿਸੇ ਵੋਟਰ ਦੀ ਪਛਾਣ ਸ਼ਨਾਖਤੀ ਕਾਰਡ ਰਾਹੀਂ ਹੁੰਦੀ ਹੈ ਤਾਂ ਉਹ ਵੋਟਰ ਸ਼ਨਾਖਤੀ ਕਾਰਡ ’ਚ ਕਲੈਰੀਕਲ ਜਾਂ ਸਪੈਲਿੰਗ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਅਸਲ ਵੋਟਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।
ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਧਿਕਾਰੀ ਵੱਲੋਂ ਜਾਰੀ ਵੋਟਰ ਪਛਾਣ ਪੱਤਰ ਪਛਾਣ ਲਈ ਸਵੀਕਾਰ ਕੀਤਾ ਜਾਵੇਗਾ, ਬਸ਼ਰਤੇ ਵੋਟਰ ਦਾ ਨਾਂ ਉਸ ਪੋਲਿੰਗ ਕੇਂਦਰ ਦੀ ਵੋਟਰ ਸੂਚੀ ’ਚ ਹੋਵੇ, ਜਿੱਥੇ ਉਹ ਵੋਟ ਪਾਉਣ ਗਿਆ ਹੋਵੇ। ਜੇ ਫੋਟੋ ਮੇਲ ਨਾ ਖਾਂਦੀ ਹੋਵੇ ਤਾਂ ਉਸ ਸਥਿਤੀ ’ਚ ਵੋਟਰ ਨੂੰ ਚੋਣ ਕਮਿਸ਼ਨ ਵੱਲੋਂ ਸੂਚੀਬੱਧ ਬਦਲਵੇਂ ਫੋਟੋ ਦਸਤਾਵੇਜ਼ਾਂ ’ਚੋਂ ਇਕ ਨੂੰ ਪੇਸ਼ ਕਰਨਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8