ਪਤੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ (ਦੇਖੋ ਤਸਵੀਰਾਂ)

11/25/2015 12:25:05 PM

ਨੋਇਡਾ- ਦਿੱਲੀ ''ਚ ਪਤੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕੀ ਪਤਨੀ ਨੇ ਮੰਗਲਵਾਰ ਦੁਪਹਿਰ 8ਵੀਂ ਮੰਜ਼ਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਸੈਕਟਰ-120 ਦੇ ਪ੍ਰਤੀਕ ਲਾਰੇਲ ਅਪਾਰਟਮੈਂਟ ''ਚ ਅਨੁਰਾਗ ਅਗਰਵਾਲ ਆਪਣੀ ਪਤਨੀ ਮੋਨਿਕਾ ਨਾਲ ਰਹਿੰਦੇ ਸਨ। ਮੰਗਲਵਾਰ ਦੀ ਸਵੇਰ ਅਨੁਰਾਗ ਨੂੰ ਛਾਤੀ ''ਚ ਦਰਦ ਦੀ ਸ਼ਿਕਾਇਤ ਹੋਈ। ਗੁਆਂਢੀਆਂ ਅਤੇ ਹੋਰ ਲੋਕਾਂ ਦੀ ਮਦਦ ਨਾਲ ਅਨੁਰਾਗ ਨੂੰ ਸੈਕਟਰ-62 ਸਥਿਤ ਫੋਰਟਿਸ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਇੰਜੀਨੀਅਰ ਨੇ ਦਮ ਤੋੜ ਦਿੱਤਾ। 
ਇਸ ਦੀ ਸੂਚਨਾ ਮੋਨਿਕਾ ਨੂੰ ਦਿੱਤੀ ਗਈ। ਪਤੀ ਦੀ ਮੌਤ ਨਾਲ ਮੋਨਿਕਾ ਨੂੰ ਸਦਮਾ ਪੁੱਜਿਆ ਅਤੇ ਉਸ ਨੇ ਅਪਾਰਟਮੈਂਟ ਦੀ 8ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ''ਚ ਜੁਟੀ ਹੋਈ ਹੈ ਕਿ ਮੋਨਿਕਾ ਨੇ ਜਦੋਂ ਛਾਲ ਮਾਰੀ, ਉਸ ਸਮੇਂ ਉਹ ਕਮਰੇ ''ਚ ਇਕੱਲੀ ਸੀ ਤਾਂ ਉਸ ਨਾਲ ਕੋਈ ਹੋਰ ਵੀ ਸੀ। ਉੱਥੇ ਸੋਸਾਇਟੀ ਵਾਸੀਆਂ ਦਾ ਕਹਿਣਾ ਹੈ ਕਿ ਘਟਨਾ ''ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਕਈ ਲੋਕ ਤਾਂ ਉਸ ਨੂੰ ਆਪਣੇ ਪਰਿਵਾਰ ਦਾ ਮੈਂਬਰ ਤੱਕ ਮੰਨਦੇ ਸਨ।


Disha

News Editor

Related News