ਦੀਵਾਲੀ ਤੋਂ ਪਹਿਲਾਂ ਹੀ ‘ਦਮ-ਘੋਟੂ’ ਹੋਈ ਦਿੱਲੀ ਦੀ ਹਵਾ, AQI ਹੋਇਆ 300 ਦੇ ਪਾਰ
Tuesday, Oct 24, 2023 - 11:17 AM (IST)
ਨਵੀਂ ਦਿੱਲੀ- ਦੀਵਾਲੀ ਤੋਂ ਪਹਿਲਾਂ ਹੀ ਦਿੱਲੀ-ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ, ਗਾਜ਼ੀਆਬਾਦ ਸਮੇਤ ਐੱਨ. ਸੀ. ਆਰ. ਖੇਤਰਾਂ ਵਿਚ ਹਵਾ ਦੀ ਗੁਣਵੱਤਾ ਭਾਵ ਏਅਰ ਕੁਆਲਿਟੀ ਇੰਡੈਕਸ (AQI) ਬਹੁਤ ਮਾੜੀ ਸ਼੍ਰੇਣੀ ਵਿਚ ਦਰਜ ਕੀਤਾ ਜਾ ਰਿਹਾ ਹੈ। ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਤੋਂ ਹੀ ਦਿੱਲੀ-ਐੱਨ. ਸੀ. ਆਰ. ’ਚ ਵਧਦਾ ਪ੍ਰਦੂਸ਼ਣ ਦਾ ਪੱਧਰ ਇਕ ਵੱਡੀ ਸਮੱਸਿਆ ਹੈ।
ਇਹ ਵੀ ਪੜ੍ਹੋ- ਕਸ਼ਮੀਰ 'ਚ ਰਹਿ ਰਹੀਆਂ ਪਾਕਿ ਮੂਲ ਦੀਆਂ ਔਰਤਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਸਤਾਉਣ ਲੱਗਾ ਇਹ ਡਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ (AQI) ਐਤਵਾਰ ਰਾਤ 8 ਵਜੇ 307 ਦਰਜ ਕੀਤਾ ਗਿਆ। ਉਥੇ ਹੀ ਸੋਮਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਰਹੀ। ਦਿੱਲੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ ਸੋਮਵਾਰ ਸਵੇਰੇ 346 ਤੱਕ ਪਹੁੰਚ ਗਿਆ, ਜੋ ਆਈ. ਕਿਊ. ਏਅਰ ਵਲੋਂ ਟਰੈਕ ਕੀਤੇ ਗਏ 110 ਗਲੋਬਲ ਸ਼ਹਿਰਾਂ ਵਿਚੋਂ ਸਭ ਤੋਂ ਵੱਧ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ’ਚ AQI 177 ਦਰਜ ਕੀਤਾ ਗਿਆ। ਜ਼ਹਿਰੀਲੀ ਹਵਾ ਲਈ ਪਰਾਲੀ ਸਾੜਨਾ, ਵਾਹਨਾਂ ਦਾ ਪ੍ਰਦੂਸ਼ਣ, ਨਿਰਮਾਣ ਅਤੇ ਕੋਲਾ ਆਧਾਰਿਤ ਪਾਵਰ ਪਲਾਂਟ ਜ਼ਿੰਮੇਵਾਰ ਹਨ।
ਐੱਨ. ਸੀ. ਆਰ. ’ਚ ਵੀ ਹਾਲਤ ਖਰਾਬ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਮੁਤਾਬਕ ਦਿੱਲੀ-ਐੱਨ. ਸੀ. ਆਰ. ਦੇ ਖੇਤਰਾਂ ਵਿਚ ਵੀ ‘ਬਹੁਤ ਖਰਾਬ’ ਏਅਰ ਕੁਆਲਿਟੀ ਦਰਜ ਕੀਤੀ ਗਈ ਹੈ, ਜਿਸ ਵਿਚ ਫਰੀਦਾਬਾਦ ਵਿਚ 346, ਗੁਰੂਗ੍ਰਾਮ ਵਿਚ 268 ਅਤੇ ਨੋਇਡਾ ਵਿਚ 312 ਏ. ਕਿਊ. ਆਈ. ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ
ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਦਾ ਦੂਜਾ ਪੜਾਅ ਲਾਗੂ
ਦਿੱਲੀ ’ਚ ਵਧਦੇ ਪ੍ਰਦੂਸ਼ਣ ਦੇ ਮੁੱਦੇ ’ਤੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ’ਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀ. ਆਰ. ਏ. ਪੀ.) ਦਾ ਦੂਜਾ ਪੜਾਅ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਲਾਗੂ ਕਰਨ ’ਤੇ ਵਿਚਾਰ-ਵਟਾਂਦਰਾ ਕਰਨ ਲਈ ਸਾਰੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸਿਆਚਿਨ 'ਚ ਪਹਿਲੇ ਅਗਨੀਵੀਰ ਦੀ ਸ਼ਹਾਦਤ, ਫ਼ੌਜ ਨੇ ਕਿਹਾ- ਅਕਸ਼ੈ ਦੀ ਕੁਰਬਾਨੀ ਨੂੰ ਸਲਾਮ
ਹਵਾ ’ਚ 296 ਮਾਈਕ੍ਰੋਗ੍ਰਾਮ ਕਣ ਪਦਾਰਥ ਕੀਤੇ ਗਏ ਦਰਜ
ਦਿੱਲੀ ਸਰਕਾਰ ਜੀ. ਆਰ. ਏ. ਪੀ. ਨੂੰ ਪੜਾਅਬੱਧ ਤਰੀਕੇ ਨਾਲ ਲਾਗੂ ਕਰ ਸਕਦੀ ਹੈ, ਜਿਸ ਵਿਚ ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀ, ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਵਰਗੇ ਕਦਮ ਸ਼ਾਮਲ ਹਨ, ਜੋ ਸਥਿਤੀ ਦੀ ਗੰਭੀਰਤਾ ’ਤੇ ਨਿਰਭਰ ਹੈ। ਆਈ. ਕਿਊ. ਏਅਰ ਡਾਟਾ ਮੁਤਾਬਕ ਦਿੱਲੀ ਵਿਚ ਪ੍ਰਤੀ ਘਣ ਮੀਟਰ ਹਵਾ ਵਿਚ 296 ਮਾਈਕ੍ਰੋਗ੍ਰਾਮ ਕਣ ਪਦਾਰਥ ਦਰਜ ਕੀਤੇ ਗਏ, ਜੋ ਕਿ ਸਿਫ਼ਾਰਸ਼ ਕੀਤੇ ਪੱਧਰ ਤੋਂ 15 ਤੋਂ 20 ਗੁਣਾ ਵੱਧ ਹੈ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ
8 ਹੋਰ ਟਿਕਾਣਿਆਂ ਦੀ ਹੋਈ ਪਛਾਣ
ਰਾਜਧਾਨੀ ’ਚ ਮੌਜੂਦਾ 13 ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰਾਂ ਤੋਂ ਇਲਾਵਾ 8 ਹੋਰ ਅਜਿਹੇ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਪ੍ਰਦੂਸ਼ਣ ਦੇ ਸਰੋਤਾਂ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਸਰਕਾਰ ਨੇ ਧੂੜ ਪ੍ਰਦੂਸ਼ਣ ਨੂੰ ਰੋਕਣ ਲਈ ਡਸਟ ਸਪ੍ਰੈਸੈਂਟ ਪਾਊਡਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8