ਦੱਖਣੀ ਏਸ਼ੀਆ ''ਚ ਹੜ੍ਹ ਪ੍ਰਭਾਵਿਤਾਂ ਲਈ 16.5 ਲੱਖ ਯੂਰੋ ਦੇਵੇਗਾ ਯੂਰਪੀ ਸੰਘ

Tuesday, Aug 11, 2020 - 06:25 PM (IST)

ਦੱਖਣੀ ਏਸ਼ੀਆ ''ਚ ਹੜ੍ਹ ਪ੍ਰਭਾਵਿਤਾਂ ਲਈ 16.5 ਲੱਖ ਯੂਰੋ ਦੇਵੇਗਾ ਯੂਰਪੀ ਸੰਘ

ਸੰਯੁਕਤ ਰਾਸ਼ਟਰ (ਭਾਸ਼ਾ): ਯੂਰਪੀ ਸੰਘ (ਈ.ਯੂ.) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੱਖਣੀ ਏਸ਼ੀਆ ਵਿਚ ਹੜ੍ਹ ਨਾਲ ਪ੍ਰਭਾਵਿਤ ਦੇਸ਼ਾਂ ਮੁੱਖ ਰੂਪ ਨਾਲ ਬੰਗਲਾਦੇਸ਼, ਭਾਰਤ ਅਤੇ ਨੇਪਾਲ ਨੂੰ ਮਨੁੱਖੀ ਮਦਦ ਦੇ ਰੂਪ ਵਿਚ 16.5 ਲੱਖ ਯੂਰੋ ਉਪਲਬਧ ਕਰਾ ਰਿਹਾ ਹੈ। ਯੂਰਪੀ ਨਾਗਰਿਕ ਸੁਰੱਖਿਆ ਅਤੇ ਮਨੁੱਖੀ ਸਹਾਇਤ ਮੁਹਿੰਮ (ਈ.ਸੀ.ਐੱਚ.ਓ.) ਨੇ ਇਕ ਬਿਆਨ ਦੇ ਵਿਚ ਕਿਹਾ ਇਹ ਧਨ ਲੜੀਵਾਰ ਆਫਤਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਲਈ ਇਸ ਸਾਲ ਦੀ ਸ਼ੁਰੂਆਤ ਵਿਚ ਕੀਤੀ ਗਈ 10.8 ਲੱਖ ਯੂਰੋ ਦੀ ਘੋਸ਼ਣਾ ਤੋਂ ਵਾਧੂ ਹੋਵੇਗਾ। 

ਉਹਨਾਂ ਆਫਤਾਂ ਵਿਚ ਚੱਕਰਵਾਤ ਅਮਫਾਨ ਵੀ ਸ਼ਾਮਲ ਸੀ, ਜਿਸ ਨੇ ਭਾਰਤ ਦੇ ਕੁਝ ਰਾਜਾਂ ਵਿਚ ਅਤੇ ਬੰਗਲਾਦੇਸ਼ ਵਿਚ ਮਈ ਮਹੀਨੇ ਵਿਚ ਤਬਾਹੀ ਮਚਾਈ ਸੀ। ਨਵੀਂ ਘੋਸ਼ਣਾ ਦੇ ਨਾਲ ਹੀ ਖੇਤਰ ਵਿਚ ਆਫਤ ਪ੍ਰਭਾਵਿਤਾਂ ਲਈ ਯੂਰਪੀ ਸੰਘ ਦੀ ਸਹਾਇਤਾ ਰਾਸ਼ੀ ਵੱਧ ਕੇ 34.5 ਲੱਖ ਯੂਰੋ ਹੋ ਜਾਵੇਗੀ। ਇਸ ਨੇ ਕਿਹਾ ਹੈ ਕਿ ਇਸ ਦੇ ਇਲਾਵਾ ਪੰਜ ਲੱਖ ਯੂਰੋ ਦੀ ਵਰਤੋਂ ਭਾਰਤ ਵਿਚ ਭੋਜਨ ਅਤੇ ਰੋਜ਼ੀ-ਰੋਟੀ ਸਹਾਇਤਾ, ਐਮਰਜੈਂਸੀ ਰਾਹਤ ਸਪਲਾਈ ਅਤੇ ਪਾਣੀ ਤੇ ਸਫਾਈ ਸੇਵਾਵਾਂ ਵਿਚ ਕੀਤੀ ਜਾਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਤੱਕ ਇਸ ਸਾਲ ਮਾਨਸੂਨ ਦੇ ਮੀਂਹ ਨਾਲ ਲੱਖਾਂ ਦੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਦੇ ਜੀਵਨ ਨੂੰ ਖਤਰਾ ਵੱਧ ਗਿਆ ਹੈ। ਕਿਉਂਕਿ ਉਹ ਪਹਿਲਾਂ ਤੋਂ ਗਲੋਬਲ ਕੋਵਿਡ-19 ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਹੋਈ 2,85,191

ਈਯੂ ਦੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿਚ ਮਨੁੱਖੀ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਵਾਲੇ ਤਹੀਨੀ ਥਾਮੰਨਗੋਡਾ ਨੇ ਕਿਹਾ,''ਪੂਰੇ ਦੱਖਣ ਏਸ਼ੀਆ ਵਿਚ ਇਸ ਸਾਲ ਮਾਨਸੂਨ ਦਾ ਮੀਂਹ ਵਿਨਾਸ਼ਕਾਰੀ ਹੈ ਅਤੇ ਇਹ ਤੁਰੰਤ ਸਹਾਇਤਾ ਮਨੁੱਖੀ ਸਹਾਇਤਾ ਪਹੁੰਚਾਉਣ ਵਾਲੇ ਹਿੱਸੇਦਾਰਾਂ ਨੂੰ ਜ਼ਮੀਨੀ ਪੱਧਰ 'ਤੇ ਉਹਨਾਂ ਲੋਕਾਂ ਨੂੰ ਮਹੱਤਵਪੂਰਨ ਮਦਦ ਮੁਹੱਈਆ ਕਰਨ ਵਿਚ ਮਦਦ ਕਰੇਗਾ ਜੋ ਬੇਘਰ ਹੋ ਗਏ ਹਨ ਅਤੇ ਜਿਹਨਾਂ ਦੀ ਰੋਜ਼ੀ-ਰੋਟੀ ਦੇ ਸਰੋਤ ਬੰਦ ਹੋ ਗਏ ਹਨ।'' ਉਹਨਾਂ ਨੇ ਕਿਹਾ,''ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ 'ਤੇ ਧਿਆਨ ਕੇਂਦਰਿਤ ਕਰ ਕੇ ਅਸੀਂ ਲੋਕਾਂ ਨੂੰ ਇਸ ਮੁਸ਼ਕਲ ਸਮੇਂ ਵਿਚ ਜਿਉਂਦੇ ਰਹਿਣ ਦਾ ਜ਼ਰੀਆ ਮੁਹੱਈਆ ਕਰਾ ਰਹੇ ਹਾਂ ਤਾਂ ਜੋ ਉਹ ਜਲਦੀ ਆਪਣੇ ਪੈਰਾਂ 'ਤੇ ਮੁੜ ਖੜ੍ਹੇ ਹੋ ਸਕਣ।''


author

Vandana

Content Editor

Related News