ESIC ਅਤੇ SBI ਨੇ ਮਿਲ ਕੇ ਸ਼ੁਰੂ ਕੀਤੀ ਨਵੀਂ ਸਰਵਿਸ, 3.6 ਕਰੋੜ ਮੈਬਰਾਂ ਨੂੰ ਹੋਵੇਗਾ ਲਾਭ

09/04/2019 5:06:36 PM

ਨਵੀਂ ਦਿੱਲੀ — ਇੰਪਲਾਇਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈ.ਐਸ.ਆਈ.ਸੀ.) ਨੇ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀ.ਬੀ.ਟੀ.) ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨਾਲ ਸਮਝੌਤਾ ਕੀਤਾ ਹੈ, ਤਾਂ ਜੋ ਉਹ ਆਪਣੇ ਸਾਰੇ ਮੈਂਬਰਾਂ(Stakeholders) ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ 'ਚ ਭੁਗਤਾਨ ਕਰ ਸਕੇ। ESIC ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਦੋਵੇਂ ਧਿਰਾਂ ਦਰਮਿਆਨ ਇਕ ਸਮਝੌਤਾ ਹੋਇਆ ਹੈ। ਇਸਦੇ ਅਨੁਸਾਰ ਸਟੇਟ ਬੈਂਕ ESIC ਦੇ ਸਾਰੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤੇ 'ਚ ਸਿੱਧਾ ਈ-ਭੁਗਤਾਨ ਦੀਆਂ ਸੇਵਾਵਾਂ ਦੇਵੇਗਾ। ਇਹ ਇਕ ਏਕੀਕ੍ਰਿਤ ਅਤੇ ਸਵੈਚਾਲਤ ਪ੍ਰਕਿਰਿਆ ਹੋਵੇਗੀ ਜਿਸ 'ਚ ਮਨੁੱਖੀ ਦਖਲਅੰਦਾਜ਼ੀ ਨਹੀਂ ਹੋਵੇਗੀ।

ਬਿਆਨ ਅਨੁਸਾਰ ਬੈਂਕ ਈ-ਭੁਗਤਾਨ(E-Payment Services) ਜ਼ਰੀਏ ESIC ਦੇ ਲਾਭਪਾਤਰਾਂ ਦੇ ਨਾਲ-ਨਾਲ ਹੋਰ ਭੁਗਤਾਨ ਲੈਣ ਵਾਲਿਆਂ ਨੂੰ ਵੀ ਸਮੇਂ-ਸਮੇਂ 'ਤੇ ਲਾਭ ਪਹੁੰਚਾਉਂਦਾ ਰਹੇਗਾ। ਇਹ ਸਮੇਂ ਦੀ ਬਚਤ ਅਤੇ ਭੁਗਤਾਨ 'ਚ ਦੇਰੀ ਨੂੰ ਘੱਟ ਕਰੇਗਾ। ਇਸ ਸਹੂਲਤ ਨਾਲ ESIC ਦੇ ਸਾਰੇ ਹਿੱਸੇਦਾਰਾਂ ਨੂੰ ਲਾਭ ਹੋਵੇਗਾ। 

ਇਨ੍ਹਾਂ ਕਰਮਚਾਰੀਆਂ ਨੂੰ ਮਿਲਦਾ ਹੈ ESIC ਦਾ ਲਾਭ 

ESIC ਯੋਜਨਾ ਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਮਿਲਦਾ ਹੈ ਜਿਨ੍ਹਾਂ ਦੀ ਮਹੀਨਾਵਾਰ ਤਨਖਾਹ 21 ਹਜ਼ਾਰ ਰੁਪਏ ਤੋਂ ਘੱਟ ਹੈ ਅਤੇ ਜਿਹੜੇ ਘੱਟੋ-ਘੱਟ 10 ਕਰਮਚਾਰੀਆਂ ਵਾਲੀ ਕੰਪਨੀ 'ਚ ਕੰਮ ਕਰਦੇ ਹਨ। ਜ਼ਿਕਰਯੋਗ ਹੈ ਕਿ 2016 ਤੱਕ ਮਹੀਨਾਵਾਰ ਆਮਦਨ ਦੀ ਹੱਦ 15 ਹਜ਼ਾਰ ਰੁਪਏ ਸੀ, ਜਿਸ ਨੂੰ ਕਿ 1 ਜਨਵਰੀ 2017 ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।

ਦੇਸ਼ ਭਰ 'ਚ ESIC ਦੇ ਹਨ 151 ਹਸਪਤਾਲ

ਮੌਜੂਦਾ ਸਮੇਂ 'ਚ ਦੇਸ਼ ਭਰ 'ਚ ESIC ਦੇ 151 ਹਸਪਤਾਲ ਹਨ। ਇਨ੍ਹਾਂ ਹਸਪਤਾਲਾਂ 'ਚ ਆਮ ਤੋਂ ਲੈ ਕੇ ਗੰਭੀਰ ਬੀਮਾਰੀਆਂ ਦੇ ਇਲਾਜ ਦੀ ਸਹੂਲਤ ਮਿਲਦੀ ਹੈ। ਹੁਣ ਤੱਕ ESIC ਹਸਪਤਾਲ 'ਚ ESIC ਮੈਂਬਰਾਂ ਦੇ ਇਲਾਜ ਦੀ ਹੀ ਸਹੂਲਤ ਮਿਲਦੀ ਸੀ ਪਰ ਹੁਣ ਸਰਕਾਰ ਨੇ ਇਸ ਨੂੰ ਆਮ ਲੋਕਾਂ ਲਈ ਵੀ ਖੋਲ੍ਹ ਦਿੱਤਾ ਹੈ। 

ਇਸ ਯੋਜਨਾ ਦੇ ਲਾਭ

- ESI  'ਚ ਰਜਿਸਟਰਡ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਮੁਫਤ ਇਲਾਜ ਕਰਵਾ ਸਕਦਾ ਹੈ।

- ਮੈਡੀਕਲ ਸਹੂਲਤ ਲਈ ਉਪਲੱਬਧ ਡਿਸਪੈਂਸਰੀ।
- ESI ਹਸਪਤਾਲ ਵਿੱਚ ਨਕਦ ਰਹਿਤ ਸੇਵਾ ਦੀ ਉਪਲਬਧਤਾ.
- ਮਹਿਲਾ ਕਰਮਚਾਰੀ ਜਣੇਪਾ ਦੇ ਲਾਭ ਲਈ ਯੋਗ ਹੋਣਗੇ.
- ਕੁਝ ਸਥਿਤੀਆਂ ਵਿੱਚ ਵਿਅਕਤੀ ਇਸ ਐਕਟ ਅਧੀਨ ਬੇਰੁਜ਼ਗਾਰੀ ਭੱਤੇ ਲਈ ਯੋਗ ਹੋਵੇਗਾ।


Related News