ESIC 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ

Saturday, Jun 29, 2024 - 12:51 PM (IST)

ESIC 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ

ਨਵੀਂ ਦਿੱਲੀ- ਕਰਮਚਾਰੀ ਰਾਜ ਬੀਮਾ ਨਿਗਮ (ESIC) ਨੇ ਰੈਜ਼ੀਡੈਂਸੀ ਸਕੀਮ ਅਧੀਨ ਸੀਨੀਅਰ ਰੈਜ਼ੀਡੈਂਟ (ਕਲੀਨਿਕਲ ਅਤੇ ਨਾਨ-ਕਲੀਨਿਕਲ) ਦੀਆਂ ਅਸਾਮੀਆਂ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ESIC ਦੀ ਅਧਿਕਾਰਤ ਵੈੱਬਸਾਈਟ esic.gov.in 'ਤੇ ਜਾ ਕੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਅਹੁਦਿਆਂ ਲਈ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਕੋਈ ਪ੍ਰੀਖਿਆ ਨਹੀਂ ਦੇਣੀ ਪੈਂਦੀ। ਸਗੋਂ ਉਮੀਦਵਾਰਾਂ ਦੀ ਚੋਣ ਸਿੱਧੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਸੀਨੀਅਰ ਰੈਜ਼ੀਡੈਂਟ ਦੀ ਅਸਾਮੀ

ESIC ਨੇ 20 ਜੂਨ 2024 ਨੂੰ ਸੀਨੀਅਰ ਰੈਜ਼ੀਡੈਂਟ (ਕਲੀਨਿਕਲ ਅਤੇ ਨਾਨ-ਕਲੀਨਿਕਲ) ਦੀਆਂ ਅਸਾਮੀਆਂ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਅਨੁਸਾਰ ਰੈਜ਼ੀਡੈਂਸੀ ਸਕੀਮ ਰਾਹੀਂ ਕੁੱਲ 57 ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ 'ਤੇ ਨਿਯੁਕਤ ਕੀਤਾ ਜਾਵੇਗਾ। ਇਨ੍ਹਾਂ ਵਿਚੋਂ 35 ਕਲੀਨਿਕਲ ਅਤੇ 22 ਨਾਨ-ਕਲੀਨਿਕਲ ਅਸਾਮੀਆਂ ਸ਼ਾਮਲ ਹਨ।

ਵਿੱਦਿਅਕ ਯੋਗਤਾ

ਉਮੀਦਵਾਰਾਂ ਕੋਲ MCI/NMC ਮਾਨਤਾ ਪ੍ਰਾਪਤ ਮੈਡੀਕਲ ਇੰਸਟੀਚਿਊਟ/ਹਸਪਤਾਲ ਤੋਂ ਸੰਬੰਧਿਤ ਖੇਤਰ ਵਿਚ ਸਪੈਸ਼ਲਿਸਟ ਮੈਡੀਕਲ ਪੀਜੀ ਡਿਗਰੀ MD/MS/DNB ਹੋਣੀ ਚਾਹੀਦੀ ਹੈ।
MCI/NMC/ਸਟੇਟ ਮੈਡੀਕਲ ਕੌਂਸਲ ਵਲੋਂ ਰਜਿਸਟਰਡ ਹੋਣਾ ਵੀ ਜ਼ਰੂਰੀ ਹੈ।

ਉਮਰ ਹੱਦ

ਇਨ੍ਹਾਂ ਅਸਾਮੀਆਂ ਲਈ ਜੇਕਰ ਉਮਰ ਹੱਦ ਬਾਰੇ ਗੱਲ ਕਰੀਏ ਤਾਂ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। ਇਹ ਅਸਾਮੀਆਂ ਠੇਕੇ ਦੇ ਆਧਾਰ 'ਤੇ ਭਰੀਆਂ ਜਾਣਗੀਆਂ। 

ਇੰਟਰਵਿਊ ਦਾ ਸਮਾਂ

ਉਮੀਦਵਾਰਾਂ ਨੂੰ ਇੰਟਰਵਿਊ ਲਈ ਸਵੇਰੇ 9.30 ਵਜੇ ਤੋਂ 10.30 ਵਜੇ ਦੇ ਵਿਚਕਾਰ ਨਿਰਧਾਰਤ ਸਥਾਨ 'ਤੇ ਰਿਪੋਰਟ ਕਰਨੀ ਪਵੇਗੀ। ਪਤਾ- ESI-PGIMSR, ESIC ਮੈਡੀਕਲ ਕਾਲਜ, ESIC ਹਸਪਤਾਲ ਅਤੇ ODC (EZ), ਜੋਕਾ।

ਨੋਟ

ਇੰਟਰਵਿਊ ਤੋਂ ਪਹਿਲਾਂ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਵਿਚ ਮੌਜੂਦ ਫਾਰਮ ਨੂੰ ਭਰਨਾ ਹੋਵੇਗਾ। ਸਾਰੇ ਵੇਰਵਿਆਂ ਨੂੰ ਧਿਆਨ ਨਾਲ ਭਰਨ ਤੋਂ ਬਾਅਦ ਭਰੇ ਹੋਏ ਫਾਰਮ ਨੂੰ ਇੰਟਰਵਿਊ ਦੌਰਾਨ ਸਾਰੇ ਦਸਤਾਵੇਜ਼ਾਂ ਦੇ ਨਾਲ ਲੈ ਕੇ ਜਾਣਾ ਹੋਵੇਗਾ। ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ ਜਾਂ ESI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News