ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਾਸੀਆਂ ਨੂੰ ਮਿਲੇਗਾ EPFO ਦਾ ਲਾਭ

Thursday, Mar 04, 2021 - 06:12 PM (IST)

ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਾਸੀਆਂ ਨੂੰ ਮਿਲੇਗਾ EPFO ਦਾ ਲਾਭ

ਜੰਮੂ— ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਾਸੀਆਂ ਨੂੰ ਹੁਣ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੀ ਸਮਾਜਿਕ ਸੁਰੱਖਿਆ ਯੋਜਨਾ ਦਾ ਲਾਭ ਮਿਲ ਸਕੇਗਾ। ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟ ਬੋਰਡ ਦੀ 228ਵੀਂ ਬੈਠਕ ਵੀਰਵਾਰ ਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਦੀ ਪ੍ਰਧਾਨਗੀ ’ਚ ਆਯੋਜਿਤ ਕੀਤੀ ਗਈ। 

ਬੈਠਕ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਈ. ਪੀ. ਐੱਫ. ਓ. ਦੀ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਰਸਮੀ ਮਨਜ਼ੂਰੀ ਦਿੱਤੀ ਗਈ। ਸਾਲ 1952 ਵਿਚ ਈ. ਪੀ. ਐੱਫ. ਓ. ਦੇ ਗਠਨ ਤੋਂ ਬਾਅਦ ਖੇਤਰ ਵਿਚ ਇਸ ਦੀ ਬੈਠਕ ਆਯੋਜਿਤ ਕੀਤੀ ਗਈ। ਹੁਣ ਦੋਹਾਂ ਪ੍ਰਦੇਸ਼ਾਂ ਦੇ ਵਾਸੀਆਂ ਨੂੰ ਭਵਿੱਖ ਨਿਧੀ, ਪੈਨਸ਼ਨ, ਬੀਮਾ ਦਾ ਲਾਭ ਮਿਲ ਸਕੇਗਾ। ਈ. ਪੀ. ਐੱਫ. ਓ. ਸ਼੍ਰੀਨਗਰ ਅਤੇ ਲੇਹ ਵਿਚ ਖੇਤਰੀ ਦਫ਼ਤਰ ਵੀ ਸਥਾਪਤ ਕਰੇਗਾ। ਬੈਠਕ ਵਿਚ ਕਿਰਤ ਅਤੇ ਰੁਜ਼ਗਾਰ ਸਕੱਤਰ ਅਪੂਰਵ ਚੰਦ, ਮੈਂਬਰ ਸਕੱਤਰ ਸੁਨੀਲ ਬਰਥਵਲ ਅਤੇ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ ਵੀ ਮੌਜੂਦ ਸਨ।


author

Tanu

Content Editor

Related News