ਚੋਣ ਮੁੱਦਿਆਂ ਵਿਚਾਲੇ ਹੁਣ ਧਾਰਮਿਕ ਆਬਾਦੀ ਦੇ ਅੰਕੜਿਆਂ ਦੀ ਐਂਟਰੀ, ਪਾਰਟੀਆਂ ’ਚ ਸਿਆਸਤ ਤੇਜ਼

Saturday, May 11, 2024 - 02:53 PM (IST)

ਚੋਣ ਮੁੱਦਿਆਂ ਵਿਚਾਲੇ ਹੁਣ ਧਾਰਮਿਕ ਆਬਾਦੀ ਦੇ ਅੰਕੜਿਆਂ ਦੀ ਐਂਟਰੀ, ਪਾਰਟੀਆਂ ’ਚ ਸਿਆਸਤ ਤੇਜ਼

ਨਵੀਂ ਦਿੱਲੀ- ਲੋਕ ਸਭਾ ਚੋਣਾਂ ਵਿਚ ਹਿੰਦੂ-ਮੁਸਲਿਮ, ਸੰਵਿਧਾਨ ਅਤੇ ਰਾਖਵੇਂਕਰਨ ਦੇ ਆਲੇ-ਦੁਆਲੇ ਚੱਲ ਰਹੇ ਚੋਣ ਪ੍ਰਚਾਰ ਵਿਚਾਲੇ ਹੁਣ ਧਾਰਮਿਕ ਆਧਾਰ ’ਤੇ ਆਬਾਦੀ ਦੀ ਐਂਟਰੀ ਹੋ ਗਈ ਹੈ। ਅਸਲ ’ਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੀ ਇਕ ਰਿਪੋਰਟ ਆਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 1950 ਤੋਂ 2015 ਵਿਚਾਲੇ ਬਹੁਗਿਣਤੀ ਹਿੰਦੂਆਂ ਦੀ ਹਿੱਸੇਦਾਰੀ 7.82 ਫੀਸਦੀ ਘੱਟ ਹੋਈ ਹੈ, ਜਦੋਂਕਿ ਮੁਸਲਿਮ ਨਾਗਰਿਕਾਂ ਦੀ ਹਿੱਸੇਦਾਰੀ ਇਨ੍ਹਾਂ 65 ਸਾਲਾਂ ਵਿਚ 43.15 ਫੀਸਦੀ ਵਧੀ ਹੈ। ਇਸ ਦੇ ਨਾਲ ਹੀ ਈਸਾਈ ਨਾਗਰਿਕ 5.38 ਫੀਸਦੀ ਅਤੇ ਸਿੱਖ ਨਾਗਰਿਕ 6.58 ਫੀਸਦੀ ਤਕ ਵਧੇ ਹਨ।

ਇਹ ਰਿਪੋਰਟ ਅਜਿਹੇ ਵੇਲੇ ਆਈ ਹੈ ਜਦੋਂ ਦੇਸ਼ ਦੇ 15 ਸੂਬਿਆਂ ਵਿਚ ਲੋਕ ਸਭਾ ਚੋਣਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ 4 ਪੜਾਵਾਂ ਦੀਆਂ 260 ਸੀਟਾਂ ’ਤੇ ਪੋਲਿੰਗ ਹੋਣੀ ਹੈ। ਬਦਲਦੇ ਚੋਣ ਮੁੱਦਿਆਂ ਵਿਚਾਲੇ ਹੁਣ ਧਾਰਮਿਕ ਆਬਾਦੀ ਦੇ ਹਿਸਾਬ ਨਾਲ ਵੋਟਾਂ ਦੇ ਸੰਤੁਲਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ’ਚ ਸਿਆਸਤ ਤੇਜ਼ ਹੋ ਗਈ ਹੈ।

ਵਧਦੀ ਮੁਸਲਿਮ ਆਬਾਦੀ ਲਈ ਕਾਂਗਰਸ ਜ਼ਿੰਮੇਵਾਰ

ਅੰਕੜੇ ਜਾਰੀ ਹੁੰਦਿਆਂ ਹੀ ਭਾਜਪਾ ਨੇ ਵਧਦੀ ਮੁਸਲਿਮ ਆਬਾਦੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਜਪਾ ਆਈ. ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਲਿਖਿਆ ਹੈ ਕਿ ਕਾਂਗਰਸ ਦੇ ਦਹਾਕਿਆਂ ਦੇ ਰਾਜ ਨੇ ਸਾਡੇ ਨਾਲ ਇਹੀ ਕੀਤਾ ਹੈ। ਕਾਂਗਰਸ ਦੇ ਭਰੋਸੇ ਛੱਡ ਦਿੱਤਾ ਜਾਵੇ ਤਾਂ ਹਿੰਦੂਆਂ ਲਈ ਕੋਈ ਦੇਸ਼ ਹੀ ਨਹੀਂ ਬਚੇਗਾ।

ਦੇਸ਼ ’ਚ 100 ਵਿਚ 15 ਮੁਸਲਿਮ

ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ 1950 ’ਚ ਜੇ ਭਾਰਤ ਦੀ ਆਬਾਦੀ 100 ਸੀ ਤਾਂ ਉਸ ਵਿਚ ਹਿੰਦੂ 84.68 ਸਨ, ਜਦੋਂਕਿ ਮੁਸਲਿਮ 9.48 ਫੀਸਦੀ ਸਨ। ਇਸੇ ਤਰ੍ਹਾਂ 2015 ’ਚ ਭਾਰਤ ਦੀ ਆਬਾਦੀ ਜੇ 100 ਸੀ ਤਾਂ ਇਸ ਵਿਚ ਹਿੰਦੂ 78.06 ਫੀਸਦੀ ਸਨ, ਜਦੋਂਕਿ ਮੁਸਲਿਮ ਆਬਾਦੀ 14.09 ਹੋ ਚੁੱਕੀ ਹੈ। ਇਸੇ ਆਧਾਰ ’ਤੇ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ ਵਿਚ ਹਿੰਦੂ ਨਾਗਰਿਕਾਂ ਦਾ ਅਨੁਪਾਤ ਘਟਿਆ ਹੈ ਅਤੇ ਮੁਸਲਿਮ ਨਾਗਰਿਕਾਂ ਦਾ ਵਧਿਆ ਹੈ। ਜਿਵੇਂ ਹੀ ਰਿਪੋਰਟ ਵਿਚ ਹਿੰਦੂ ਨਾਗਰਿਕਾਂ ਦਾ ਹਿੱਸਾ ਆਬਾਦੀ ਵਿਚ ਘਟਣ ਅਤੇ ਮੁਸਲਿਮਾਂ ਦਾ ਵਧਣ ਦੀ ਗੱਲ ਆਈ, ਧਰਮ ਦੇ ਆਧਾਰ ’ਤੇ ਘਟਦੀ ਆਬਾਦੀ ’ਤੇ ਚਿੰਤਾ ਪ੍ਰਗਟ ਕਰਦਿਆਂ ਵੋਟ ਵਧਾਉਣ ਦੀ ਸਿਆਸਤ ’ਤੇ ਬਿਆਨ ਤੇਜ਼ ਹੋ ਗਏ ਹਨ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੀ ਇਹ ਰਿਪੋਰਟ 167 ਦੇਸ਼ਾਂ ਵਿਚ ਆਬਾਦੀ ਦਾ ਅਧਿਐਨ ਕਰ ਕੇ ਤਿਆਰ ਹੋਈ ਹੈ।

ਭਾਜਪਾ ਨੇ ਲਾਇਆ ਕਾਂਗਰਸ ’ਤੇ ਨਿਸ਼ਾਨਾ

ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਆਬਾਦੀ ਦੀ ਰਿਪੋਰਟ ਦੇ ਆਧਾਰ ’ਤੇ ਕਿਹਾ ਕਿ ਕਾਂਗਰਸ ਤਾਂ ਭਾਰਤ ਨੂੰ ਇਸਲਾਮਿਕ ਸਟੇਟ ਬਣਾ ਦੇਣਾ ਚਾਹੁੰਦੀ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਕਹਿੰਦੇ ਹਨ ਕਿ ਦੇਸ਼ ਵਿਚ ਮੁਸਲਿਮ ਆਬਾਦੀ ਨਾਲ ਕਈ ਥਾਵਾਂ ਦੀ ਬਨਾਵਟ ਤਕ ਬਦਲ ਰਹੀ ਹੈ।

ਇਕ ਧਿਰ ਕਹਿੰਦੀ ਹੈ ਕਿ ਮੁਸਲਿਮ ਆਬਾਦੀ ਵਧਣ ਦੀ ਦਰ ਤੇਜ਼ ਹੈ, ਕਈ ਇਲਾਕਿਆਂ ਵਿਚ ਹਿੰਦੂਆਂ ਤੋਂ ਵੱਧ ਮੁਸਲਿਮ ਨਾਗਰਿਕ ਹੁੰਦੇ ਜਾ ਰਹੇ ਹਨ। ਮੁਸਲਿਮ ਆਬਾਦੀ ਵਧਣ ਦਾ ਕਾਰਨ ਕਾਂਗਰਸ ਹੈ, ਜਿਸ ਨੇ ਘੁਸਪੈਠ ਹੋਣ ਦਿੱਤੀ ਅਤੇ ਤੁਸ਼ਟੀਕਰਨ ਦੀ ਸਿਆਸਤ ਕਰਨ ਦਿੱਤੀ। ਦੂਜੀ ਧਿਰ ਇਹ ਸਵਾਲ ਉਠਾਉਂਦੀ ਹੈ ਕਿ 2021 ਵਾਲੀ ਮਰਦਮਸ਼ੁਮਾਰੀ ਤਾਂ ਅਜੇ ਹੋਈ ਨਹੀਂ ਤਾਂ ਫਿਰ ਪੁਰਾਣਾ ਵਾਲਾ ਡਾਟਾ ਕਿਉਂ?


author

Rakesh

Content Editor

Related News