''ਦਾਜ ਨਹੀਂ, ਧੀ ਚਾਹੀਦੀ...'', ਮੰਗਣੀ ਮੌਕੇ ਦਿੱਤਾ 25 ਲੱਖ ਰੁਪਏ ਨਕਦ ਤੇ 15 ਤੋਲੇ ਸੋਨਾ, ਲਾੜੇ ਦੇ ਕੀਤੇ ਵਾਪਸ
Wednesday, Apr 29, 2026 - 11:58 AM (IST)
ਉੱਜੈਨ : ਵਿਆਹ ਮੌਕੇ ਕੀਤੀ ਜਾਣ ਵਾਲੀ ਦਾਜ ਦੀ ਮੰਗ ਕਾਰਨ ਜਿਥੇ ਕਈ ਘਰ ਤਬਾਹ ਹੋ ਰਹੇ, ਉਥੇ ਹੀ ਉਜੈਨ ਜ਼ਿਲ੍ਹੇ ਵਿਚ ਮੰਗਣੀ ਸਮਾਗਮ ਦੌਰਾਨ ਦਾਜ ਪ੍ਰਥਾ ਦਾ ਵਿਰੋਧ ਕੀਤਾ ਗਿਆ। ਬਦਨਗਰ ਤਹਿਸੀਲ ਦੇ ਬੰਗਰੇਡ ਪਿੰਡ ਵਿੱਚ ਇਕ ਲਾੜੇ ਦੇ ਪਰਿਵਾਰ ਨੇ ਦਾਜ ਲੈਣ ਤੋਂ ਇਨਕਾਰ ਕਰਦੇ ਹੋਏ ਮੰਗਣੀ ਦੌਰਾਨ ਮਿਲੇ 25 ਲੱਖ ਰੁਪਏ ਨਕਦ ਅਤੇ 15 ਤੋਲੇ ਸੋਨਾ ਵਾਪਸ ਕਰ ਦਿੱਤਾ। ਮੁੰਡੇ ਪਰਿਵਾਰ ਦੇ ਇਸ ਫੈਸਲੇ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ - 'ਹਾਏ-ਹਾਏ'... 2000 ਰੁਪਏ ਦਿਓ! ਕਿੰਨਰਾਂ ਨੂੰ ਪੈਸੇ ਦੇਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਜਾਣਕਾਰੀ ਮੁਤਾਬਕ ਲੋਟਸ ਗਰੁੱਪ ਦੇ ਮਾਲਕ ਅਤੇ ਖੱਤਰੀ ਮਹਾਸਭਾ ਦੇ ਜ਼ਿਲ੍ਹਾ ਪ੍ਰਧਾਨ ਜਿਤੇਂਦਰ ਸਿੰਘ ਰਾਜਾਵਤ ਦੇ ਪੁੱਤਰ ਆਦਰਸ਼ ਦੀਪ ਸਿੰਘ ਦਾ ਰਿਸ਼ਤਾ ਦੇਪਾਲਪੁਰ ਦੇ ਤਾਮਲਪੁਰ ਨਿਵਾਸੀ ਮਹਿੰਦਰ ਸਿੰਘ ਪੰਵਾਰ ਦੀ ਧੀ ਬਿੰਦੀਆ ਕੁਮਾਰੀ ਨਾਲ ਤੈਅ ਹੋਇਆ ਹੈ। ਐਤਵਾਰ ਨੂੰ ਹੋਏ ਤਿਲਕ ਸਮਾਗਮ ਦੌਰਾਨ ਕੁੜੀ ਪੱਖ ਵਲੋਂ ਮਾਣ-ਸਤਿਕਾਰ ਵਜੋਂ 25 ਲੱਖ ਰੁਪਏ ਨਕਦ ਅਤੇ ਕਰੀਬ 15 ਤੋਲੇ ਸੋਨਾ ਭੇਟ ਕੀਤਾ ਗਿਆ ਸੀ। ਮੁੰਡੇ ਅਤੇ ਉਸ ਦੇ ਪਰਿਵਾਰ ਨੇ ਇਸ ਨੂੰ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਿਰਫ਼ ਇਕ ਪ੍ਰਤੀਕਾਤਮਕ ਅੰਗੂਠੀ ਸਵੀਕਾਰ ਕੀਤੀ ਅਤੇ ਬਾਕੀ ਸਾਰੀ ਦੌਲਤ ਕੁੜੀ ਦੇ ਪਰਿਵਾਰ ਨੂੰ ਵਾਪਸ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਦਾਜ ਨਹੀਂ, ਸਗੋਂ ਸਾਡੇ ਘਰ ਲਈ ਲਕਸ਼ਮੀ ਰੂਪੀ ਧੀ ਚਾਹੀਦੀ ਹੈ।
ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ
ਜਿਤੇਂਦਰ ਸਿੰਘ ਨੇ ਕਿਹਾ ਕਿ ਦਾਜ ਕਾਰਨ ਕਈ ਗਰੀਬ ਪਰਿਵਾਰ ਕਰਜ਼ੇ ਹੇਠ ਦੱਬ ਜਾਂਦੇ ਹਨ। ਜੇਕਰ ਸਮਾਜ ਦੇ ਸਮਰੱਥ ਪਰਿਵਾਰ ਅਜਿਹੀ ਪਹਿਲ ਕਰਨਗੇ, ਤਾਂ ਹੀ ਸਮਾਜ ਵਿੱਚੋਂ ਇਸ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਹੱਥ ਜੋੜ ਕੇ ਲੜਕੀ ਪੱਖ ਨੂੰ ਬੇਨਤੀ ਕੀਤੀ ਕਿ ਉਹ ਇਸ ਰਾਸ਼ੀ ਨੂੰ ਸਨਮਾਨ ਸਹਿਤ ਵਾਪਸ ਰੱਖ ਲੈਣ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਪੂਰੇ ਜ਼ਿਲ੍ਹੇ ਵਿੱਚ ਰਾਜਾਵਤ ਪਰਿਵਾਰ ਦੀ ਸ਼ਲਾਘਾ ਹੋ ਰਹੀ ਹੈ। ਸਮਾਗਮ ਵਿੱਚ ਮੌਜੂਦ ਮਹਿਮਾਨਾਂ ਦੀਆਂ ਅੱਖਾਂ ਵੀ ਇਸ ਭਾਵੁਕ ਪਲ ਨੂੰ ਦੇਖ ਕੇ ਨਮ ਹੋ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਫੈਸਲੇ ਹੀ ਸਮਾਜ ਵਿੱਚ ਅਸਲੀ ਬਦਲਾਅ ਲਿਆ ਸਕਦੇ ਹਨ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
