ਦੁਸ਼ਮਣੀ ਦੇ ਚੱਲਦੇ ਮਾਸੂਮ ਦਾ ਕਤਲ ਕਰਕੇ ਕੱਢੀਆਂ ਅੱਖਾਂ

Tuesday, Jan 02, 2018 - 05:08 PM (IST)

ਦੁਸ਼ਮਣੀ ਦੇ ਚੱਲਦੇ ਮਾਸੂਮ ਦਾ ਕਤਲ ਕਰਕੇ ਕੱਢੀਆਂ ਅੱਖਾਂ

ਸ਼ਾਹਜਹਾਂਪੁਰ— ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਰੂਹ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ। ਤਾਜ਼ਾ ਮਾਮਲਾ ਸ਼ਾਹਜਹਾਂਪੁਰ ਦਾ ਹੈ। ਜਿੱਥੇ ਦੁਸ਼ਮਣੀ ਦੇ ਚੱਲਦੇ ਇਕ 11 ਸਾਲ ਦੇ ਮਾਸੂਮ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ ਤੇਜ਼ਧਾਰ ਹਥਿਆਰ ਨਾਲ ਬੱਚੇ ਦੀਆਂ ਅੱਖਾਂ ਬਾਹਰ ਕੱਢ ਦਿੱਤੀਆਂ ਅਤੇ ਹੱਥ ਵੀ ਤੋੜ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

PunjabKesari
ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਪਿਪਰੀ ਪਿੰਡ ਦਾ ਹੈ। ਇੱਥੋਂ ਦੇ ਰਹਿਣ ਵਾਲੇ ਕਲਿਆਣ ਦਾ 11 ਸਾਲ ਦਾ ਬੇਟਾ ਅਮਿਤ ਕੱਲ ਸ਼ਾਮ ਤੋਂ ਘਰ ਤੋਂ ਗਾਇਬ ਸੀ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਮੁਤਾਬਕ ਬੱਚੇ ਦੇ ਦਾਦਾ-ਦਾਦੀ ਦਾ ਘਰ ਉਸ ਦੇ ਘਰ ਤੋਂ ਕੁਝ ਦੂਰੀ 'ਤੇ ਹੈ। ਜ਼ਿਆਦਾਤਰ ਬੱਚਾ ਆਪਣੀ ਦਾਦੀ ਦੇ ਘਰ ਰਾਤ ਨੂੰ ਸੌਂ ਜਾਂਦਾ ਸੀ ਅਤੇ ਕਦੀ ਘਰ ਸੌਂਦਾ ਸੀ ਪਰ ਕੱਲ ਸ਼ਾਮ ਜਦੋਂ ਬੇਟਾ ਖਾਣਾ ਖਾਣ ਦੇ ਬਾਅਦ ਗਾਇਬ ਹੋਇਆ ਤਾਂ ਬਹੁਤ ਲੱਭਣ 'ਤੇ ਵੀ ਉਸ ਦਾ ਕੁਝ ਪਤਾ ਨਹੀਂ ਚੱਲਿਆ। 

PunjabKesari
ਸਵੇਰੇ ਪਿੰਡ ਦੇ ਲੋਕ ਖੇਤਾਂ 'ਚ ਗਏ ਤਾਂ ਉਨ੍ਹਾਂ ਦੀ ਨਜ਼ਰ ਮੈਂਥਾ ਪਲਾਂਟ ਦੇ ਬਾਹਰ ਖੂਨ ਨਾਲ ਲੱਥਪੱਥ ਬੱਚੇ ਦੀ ਲਾਸ਼ 'ਤੇ ਪਈ। ਕੋਲ ਜਾ ਕੇ ਦੇਖਿਆ ਤਾਂ ਲਾਸ਼ ਪਿੰਡ ਦੇ ਮਾਸੂਮ ਅਮਿਤ ਦੀ ਸੀ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਦਾ ਕਦੀ ਵੀ ਪਿੰਡ 'ਚ ਕਿਸੇ ਨਾਲ ਝਗੜਾ ਤੱਕ ਨਹੀਂ ਹੋਇਆ ਪਰ ਮੇਰੇ ਬੱਚੇ ਦਾ ਜਿਸ ਬੇਰਹਿਮੀ ਨਾਲ ਕਤਲ ਹੋਇਆ ਹੈ, ਉਸ ਤੋਂ ਲੱਗਦਾ ਹੈ ਕਿ ਅਸੀਂ ਕਿਸੇ ਨਾਲ ਦੁਸ਼ਮਣੀ ਮੰਨਦੇ ਹੋਏ ਬੱਚੇ ਦਾ ਕਤਲ ਹੋਇਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News