ਹੰਦਵਾੜਾ: 56 ਘੰਟਿਆਂ ਤੱਕ ਚਲੀ ਮੁੱਠਭੇੜ 'ਚ 2 ਅੱਤਵਾਦੀ ਢੇਰ, 5 ਜਵਾਨ ਸ਼ਹੀਦ
Sunday, Mar 03, 2019 - 01:47 PM (IST)

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਹੰਦਵਾੜਾ ਦੇ ਬਾਬਾਗੁੰਡ ਇਲਾਕੇ 'ਚ ਅੱਜ ਭਾਵ ਐਤਵਾਰ ਨੂੰ ਤੀਜੇ ਦਿਨ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ ਹੋਈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ 56 ਘੰਟਿਆਂ ਤੋਂ ਚਲੀ ਇਸ ਮੁੱਠਭੇੜ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਪਰ ਇਸ ਮੁੱਠਭੇੜ 'ਚ 5 ਜਵਾਨ ਸ਼ਹੀਦ ਹੋ ਚੁੱਕੇ ਹਨ। ਇਨ੍ਹਾਂ ਸ਼ਹੀਦ ਜਵਾਨਾਂ 'ਚ 3 ਸੀ. ਆਰ. ਪੀ. ਐੱਫ. ਅਚੇ 2 ਜੰਮੂ ਕਸ਼ਮੀਰ ਦੇ ਪੁਲਸ ਕਰਮਚਾਰੀ ਸਨ। ਇਲਾਕੇ 'ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ।
ਜ਼ਿਕਰਯੋਗ ਹੈ ਕਿ ਹੰਦਵਾੜਾ ਇਲਾਕੇ 'ਚ ਸ਼ਨੀਵਾਰ ਨੂੰ ਦੇਰ ਰਾਤ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਇਸ ਭਾਰੀ ਗੋਲੀਬਾਰੀ 'ਚ 2 ਸੀ. ਆਰ. ਪੀ. ਐੱਫ. ਦੇ ਅਫਸਰਾਂ ਸਮੇਤ ਜੰਮੂ-ਕਸ਼ਮੀਰ ਪੁਲਸ ਦੇ 2 ਜਵਾਨ ਸ਼ਹੀਦ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ 4 ਸਥਾਨਿਕ ਨਾਗਰਿਕ ਜ਼ਖਮੀ ਹੋ ਗਏ ਹਨ।
The encounter between terrorists and security forces in Babagund, Handwara area enters third day. Two CRPF personnel and two Jammu and Kashmir police personnel have lost their lives so far. Operation underway. pic.twitter.com/D5rIaSC2Tw
— ANI (@ANI) March 3, 2019
ਜੰਮੂ ਅਤੇ ਕਸ਼ਮੀਰ ਪੁਲਸ ਮੁਤਾਬਕ ਬਾਬਾਗੁੰਡ ਇਲਾਕੇ 'ਚ ਸੁਰੱਖਿਆ ਬਲਾਂ ਨੇ ਸਰਚ ਆਪਰੇਸ਼ਨ ਚਲਾਇਆ ਸੀ। ਇਸ ਦੌਰਾਨ ਅੱਤਵਾਦੀਆਂ ਨੇ ਜਵਾਨਾਂ 'ਤੇ ਫਾਇਰਿੰਗ ਕੀਤੀ। ਮੁੱਠਭੇੜ 'ਚ 9 ਜਵਾਨ ਜ਼ਖਮੀ ਹੋਏ ਸੀ ਪਰ ਜਾਣਕਾਰੀ ਮੁਤਾਬਕ ਇਨ੍ਹਾਂ 'ਚ 4 ਜਵਾਨ ਸ਼ਹੀਦ ਹੋਣ ਦੀ ਪੁਸ਼ਟੀ ਹੋਈ ਸੀ। ਇਸ ਤੋਂ ਇਲਾਵਾ ਮੁੱਠਭੇੜ ਦੀ ਜਗ੍ਹਾਂ 'ਤੇ ਸੁਰੱਖਿਆ ਬਲਾਂ 'ਤੇ ਪਥਰਾਅ ਵੀ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਰੱਖਿਆਬਲਾਂ ਨੇ ਸਵੇਰੇਸਾਰ ਕੁਪਵਾੜਾ ਦੇ ਹੰਦਵਾੜਾ 'ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਸੁਰੱਖਿਆ ਬਲਾਂ ਨੇ ਦੱਸਿਅ ਹੈ ਕਿ ਪਾਕਿ ਫੌਜ ਵੱਲੋਂ ਐੱਲ. ਓ. ਸੀ. 'ਤੇ ਪੁੰਛ, ਕ੍ਰਿਸ਼ਨ ਘਾਟੀ, ਨਸ਼ੌਰਾ ਸੈਕਟਰ 'ਚ ਗੋਲੀਬਾਰੀ ਕੀਤੀ। ਪਿਛਲੇ ਇਕ ਹਫਤੇ 'ਚ 60 ਵਾਰ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ।