ਬੁਰਕੇ ‘ਚ ਇਮਰਾਨਾ ਮੰਦਰਾਂ ਨੂੰ ਕਰਦੀ ਹੈ ਸੈਨੇਟਾਇਜ਼, ਪੁਜਾਰੀ ਕਰਦੇ ਹਨ ਸਵਾਗਤ

Thursday, May 07, 2020 - 11:37 PM (IST)

ਬੁਰਕੇ ‘ਚ ਇਮਰਾਨਾ ਮੰਦਰਾਂ ਨੂੰ ਕਰਦੀ ਹੈ ਸੈਨੇਟਾਇਜ਼, ਪੁਜਾਰੀ ਕਰਦੇ ਹਨ ਸਵਾਗਤ

ਨਵੀਂ ਦਿੱਲੀ, 7 ਮਈ (ਇੰਟ) - ਉੱਤਰੀ ਪੂਰਬੀ ਦਿੱਲੀ ਦਾ ਜ਼ਾਫਰਾਬਾਦ ਇਲਾਕਾ ਜੋ ਮਹੀਨੇ - ਦੋ ਮਹੀਨੇ ਪਹਿਲਾਂ ਦੰਗਿਆਂ ਦੀ ਵਜ੍ਹਾ ਨਾਲ ਚਰਚਾ ‘ਚ ਰਿਹਾ, ਬਹੁਤ ਜਲਦ ਕੋਰੋਨਾ ਦੀ ਵਜ੍ਹਾ ਨਾਲ ਲੋਕ ਉੱਥੇ ਇੱਕ ਵਾਰ ਫਿਰ ਗੰਗਾ-ਜਮੁਨੀ ਤਹਜੀਬ ਦੀ ਮਿਸਾਲ ਕਾਇਮ ਕਰ ਰਹੇ ਹਨ। ਇਸ ਇਲਾਕੇ ‘ਚ ਕਈ ਮਸਜਿਦਾਂ ਦੇ ਨਾਲ ਮੰਦਿਰ ਅਤੇ ਗੁਰਦੁਆਰੇ ਵੀ ਹਨ। ਇਨ੍ਹਾਂ 'ਚੋਂ ਕਈ ਮੰਦਿਰ, ਮਸਜਿਦ ਅਤੇ ਗੁਰਦੁਆਰਿਆਂ ਦੇ ਨਾਲ ਹੋਰ ਧਾਰਮਿਕ ਸਥਾਨਾਂ ਨੂੰ ਸੈਨੇਟਾਇਜ਼ ਕਰਣ ਦੀ ਜ਼ਿੰਮੇਦਾਰੀ ਇਨ੍ਹਾਂ ਦਿਨਾਂ 32 ਸਾਲਾ ਇਮਰਾਨਾ ਸੈਫੀ ਨੇ ਆਪਣੇ ਹੱਥਾਂ 'ਚ ਲੈ ਰੱਖੀ ਹੈ। ਤਿੰਨ ਬੱਚਿਆਂ ਦੀ ਮਾਂ ਇਮਰਾਨਾ ਨੇ ਰੋਜਾ ਵੀ ਰੱਖਿਆ ਹੈ ਪਰ ਹਰ ਰੋਜ ਨਿਯਮ ਨਾਲ ਮੰਦਿਰ ਮਸਜਿਦ ਅਤੇ ਗੁਰਦੁਆਰਾ ਜਾਣਾ ਨਹੀਂ ਭੁੱਲਦੀ। ਮੰਦਿਰ ਦੇ ਪੁਜਾਰੀ ਇਮਰਾਨਾ ਦਾ ਪੂਰੇ ਸਨਮਾਨ ਨਾਲ ਸਵਾਗਤ ਕਰਦੇ ਹਨ। ਪਿੱਠ ‘ਤੇ ਆਰ.ਡਬਲਿਊ.ਏ. ਦਾ ਸੈਨੇਟਾਇਜ਼ਰ ਡਰਮ ਲਗਾ ਕੇ ਜਾਂਦੀ ਹੈ ਅਤੇ ਸਪ੍ਰੇ ਕਰ ਇਨ੍ਹਾਂ ਸਾਰਿਆਂ ਨੂੰ ਸੈਨੇਟਾਇਜ਼ ਕਰਦੀ ਹੈ... ਇਹ ਸਿਲਸਿਲਾ ਬਦਸਤੂਰ ਜਾਰੀ ਹੈ।
ਸਿਰਫ ਸੱਤਵੀਂ ਤੱਕ ਦੀ ਪੜ੍ਹਾਈ ਕਰ ਚੁੱਕੀ ਇਮਰਾਨਾ ਫਰਵਰੀ-ਮਾਰਚ ‘ਚ ਦਿੱਲੀ ‘ਚ ਹੋਏ ਦੰਗਿਆਂ ‘ਚ ਵੀ ਭੁੱਖੇ-ਬੇਸਹਾਰਾ ਲੋਕਾਂ ਲਈ ਖਾਣ ਦਾ ਇੰਤਜ਼ਾਮ ਕਰਦੀ ਸੀ। ਇਮਰਾਨਾ ਕਹਿੰਦੀ ਹੈ ਕਿ ਸਾਡੀ ਜੋ ਗੰਗਾ-ਜਮੁਨੀ ਤਹਜੀਬ ਹੈ, ਉਸ ਨੂੰ ਹੀ ਕਾਇਮ ਕਰਣਾ ਚਾਹੁੰਦੀ ਹਾਂ। ਅਸੀਂ ਦੇਸ਼ ਲਈ ਸੁਨੇਹਾ ਪੰਹੁਚਾਣਾ ਚਾਹੁੰਦੇ ਹਾਂ ਕਿ ਅਸੀਂ ਸਭ ਇੱਕ ਹਾਂ ਅਤੇ ਇਕੱਠੇ ਰਹਾਂਗੇ ਇਸ ਲਈ ਮੈਂ ਘਰ ਤੋਂ ਬਾਹਰ ਨਿਕਲ ਰਹੀ ਹਾਂ। ਇਮਰਾਨਾ ਦੇ ਨਾਲ ਨਾਲ ਸਰਿਤਾ ਜਨਾਗਲ, ਆਸਮਾ ਸਿਦੀਕੀ, ਨਸੀਮ ਬਾਨਾਂ ਦੀ ਇੱਕ ਛੋਟੀ ਜਿਹੀ ਟੀਮ ਵੀ ਹੈ।
ਇਹ ਹਰ ਰੋਜ ਜ਼ਾਫਰਾਬਾਦ, ਮੁਸਤਫਾਬਾਗ, ਚਾਂਦਬਾਗ, ਨੇਹਰੂ ਵਿਹਾਰ, ਸ਼ਿਵ ਵਿਹਾਰ, ਬਾਬੂ ਨਗਰ ਦੀਆਂ ਤੰਗ ਗਲੀਆਂ ‘ਚ ਅਜ਼ਾਨ ਲਗਾਉਂਦੀ ਮਸਜਿਦਾਂ ਅਤੇ ਸ਼ੰਖ ਅਤੇ ਘੰਟੀਆਂ ਵਜਾਉਂਦੇ ਮੰਦਿਰਾਂ ‘ਚ ਫਰਕ ਨਹੀਂ ਕਰਦੀਆਂ। ਇਨ੍ਹਾਂ ਦਾ ਮੰਨਣਾ ਹੈ ਕਿ ਕੋਰੋਨਾ ਦੇ ਸੰਕਟ ਨੇ ਲੋਕਾਂ ਨੂੰ ਇੱਕ-ਦੂਜੇ ਦੇ ਹੋਰ ਕਰੀਬ ਲਿਆ ਦਿੱਤਾ ਹੈ ਇਸ ਲਈ ਜਦੋਂ ਇਹ ਦੂਜੇ ਧਰਮ ਦੇ ਦਰਵਾਜੇ ‘ਤੇ ਪੁੱਜਦੀਆਂ ਹਨ ਤਾਂ ਇਨ੍ਹਾਂ ਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ।
ਇਮਰਾਨਾ ਦੱਸਦੀ ਹੈ, ਸਾਨੂੰ ਕੋਈ ਪੁਜਾਰੀ ਜਾਂ ਦੂਜੇ ਲੋਕ ਨਹੀਂ ਰੋਕਦੇ। ਹੁਣ ਤੱਕ ਤਾਂ ਕੋਈ ਮੁਸ਼ਕਲ ਨਹੀਂ ਹੋਈ ਹੈ। ਉਹ ਕਹਿੰਦੀ ਹੈ ਕਿ ਜਦੋਂ ਉਹ ਪੁਜਾਰੀ ਨੂੰ ਪੁੱਛਦੀ ਹੈ ਕਿ ਉਹ ਬੁਰਕੇ ‘ਚ ਹੈ ਅਤੇ ਮੰਦਿਰ ਨੂੰ ਸੈਨੇਟਾਇਜ਼ ਕਰਣਾ ਚਾਹੁੰਦੀ ਹੈ ਤਾਂ ਪੁਜਾਰੀ ਦਿਲ ਖੋਲ੍ਹ ਕੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਮੰਦਿਰਾਂ ਨੂੰ ਸੈਨੇਟਾਇਜ਼ ਕਰਣ ਦਿੰਦੇ ਹਨ ਸਗੋਂ ਨਾਲ-ਨਾਲ ਮੰਦਿਰ ਦੇ ਹਰ ਕੋਨੇ ਨੂੰ ਸੈਨੇਟਾਇਜ਼ ਕਰਣ ‘ਚ ਉਨ੍ਹਾਂ ਦੀ ਮਦਦ ਵੀ ਕਰਦੇ ਹਨ।
ਨੇਹਰੂ ਵਿਹਾਰ ਦੇ ਸ਼੍ਰੀ ਨਵ ਦੁਰਗਾ ਮੰਦਿਰ ਦੇ ਪੁਜਾਰੀ ਪੰਡਤ ਯੋਗੇਸ਼ ਕ੍ਰਿਸ਼ਣ ਕਹਿੰਦੇ ਹਨ ਕਿ ਇਹ ਚੰਗੀ ਪਹਿਲ ਹੈ। ਉਨ੍ਹਾਂ ਨੇ ਸਾਡੇ ਮੰਦਿਰ ਨੂੰ ਸੈਨੇਟਾਇਜ਼ ਕੀਤਾ, ਇੱਕ ਦੂਜੇ ਦਾ ਸਹਿਯੋਗ ਕਰਣਾ ਜਰੂਰੀ ਵੀ ਹੈ। ਉਨ੍ਹਾਂ ਕਿਹਾ ਕਿ ਮੰਦਿਰ ਨੂੰ ਸੈਨੇਟਾਇਜ਼ ਕਰਣਾ ਜ਼ਰੂਰੀ ਵੀ ਹੋ ਗਿਆ ਸੀ ਅਤੇ ਉਨ੍ਹਾਂ ਨੇ ਇਹ ਵਧੀਆ ਕੀਤਾ, ਨਫਰਤ ਤਾਂ ਬੇਕਾਰ ਦੀ ਚੀਜ ਹੈ, ਪ੍ਰੇਮ ਚੰਗੀ ਚੀਜ ਹੈ।
ਇਮਰਾਨਾ ਦੇ ਪਤੀ ਨਿਆਮਤ ਅਲੀ ਪੇਸ਼ੇ ਤੋਂ ਪਲੰਬਰ ਹੈ ਅਤੇ ਘਰ ਚਲਾਉ ਲਈ ਖੁਦ ਇਮਰਾਨਾ ਨੂੰ ਵੀ ਕੰਮ ਕਰਣਾ ਪੈਂਦਾ ਹੈ ਪਰ ਇਨ੍ਹਾਂ ਦਿਨਾਂ ਲਾਕਡਾਊਨ ਦੀ ਵਜ੍ਹਾ ਨਾਲ ਪਤੀ ਅਤੇ ਉਨ੍ਹਾਂ ਦਾ ਖੁਦ ਦਾ ਕੰਮ ਬੰਦ ਹੈ ਜਿਸ ਦੀ ਵਜ੍ਹਾ ਨਾਲ ਘਰ ਦੀ ਆਰਥਿਕ ਹਾਲਤ ਨਾਜ਼ੁਕ ਬਣ ਗਈ ਹੈ ਪਰ ਫਿਰ ਵੀ ਘਰ ਅਤੇ ਤਿੰਨਾਂ ਬੱਚਿਆਂ ਦੀ ਜ਼ਿੰਮੇਦਾਰੀ ਤੋਂ ਵਕਤ ਕੱਢ ਕੇ ਇਮਰਾਨਾ ਲਈ ਇਹ ਸਭ ਕਰਣਾ ਇੱਕ ਮਿਸ਼ਨ ਵਰਗਾ ਬਣ ਗਿਆ ਹੈ। ਉਹ ਦੱਸਦੀ ਹੈ ਕਿ ਲੋਕਾਂ ਨੂੰ ਇਹ ਤਾਂ ਅਹਿਸਾਸ ਹੈ ਕਿ ਇਹ ਬੇਹੱਦ ਖਤਰਨਾਕ ਬੀਮਾਰੀ ਹੈ ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦਾ ਕੰਮ ਕਰਣ ‘ਚ ਮੁਸ਼ਕਲ ਨਹੀਂ ਹੁੰਦੀ ਪਰ ਉਹ ਇਹ ਵੀ ਮੰਨਦੀ ਹੈ ਕਿ ਮਨੁੱਖਤਾ ‘ਤੇ ਆਈ ਮੁਸ਼ਕਲ ਨੇ ਆਪਸ ਦੀਆਂ ਦੂਰੀਆਂ ਖਤਮ ਕਰਣ ‘ਚ ਵੱਡੀ ਮਦਦ ਕੀਤੀ ਹੈ। ਅਜਿਹੇ ‘ਚ ਇਮਰਾਨਾ ਵਰਗੀ ਕੋਰੋਨਾ ਵਾਰੀਅਰਜ਼ ਦਾ ਇਹ ਕੰਮ ਨਾ ਸਿਰਫ ਬੀਮਾਰੀ ਤੋਂ ਨਜਿੱਠਣ ‘ਚ ਸਗੋਂ ਲੋਕਾਂ ‘ਚ ਜਾਗਰੂਕਤਾ ਫੈਲਾਉਣ ‘ਚ ਵੀ ਮਦਦਗਾਰ ਸਾਬਤ ਹੋ ਰਿਹਾ ਹੈ।


author

Inder Prajapati

Content Editor

Related News