ਖਾਲੀ ਪਲਾਟ ''ਚੋਂ ਮਿਲੇ 10 ਲੱਖ ਦੇ ਪੁਰਾਣੇ ਨੋਟ
Monday, Jun 12, 2017 - 04:44 AM (IST)

ਔਰੰਗਾਬਾਦ — ਔਰੰਗਾਬਾਦ ਪੁਲਸ ਔਰੰਗਾਬਾਦ 'ਚ ਸਿਡਕੋ ਐੱਨ-2 ਸੈਕਟਰ 'ਚ ਖਾਲੀ ਪਏ ਪਲਾਟ 'ਚੋਂ 10.50 ਲੱਖ ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ ਹਨ। ਸਬ-ਇੰਸਪੈਕਟਰ ਸ਼ਿਵਾਜੀ ਕਾਂਬਲੇ ਨੇ ਕਿਹਾ ਕਿ ਇਕ ਖਾਲੀ ਪਲਾਟ 'ਚ ਸੁੱਟੇ ਹੋਏ ਪੁਰਾਣੇ ਨੋਟ ਮਿਲੇ ਹਨ।
ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਖਾਲੀ ਪਲਾਟ 'ਚ ਨੋਟ ਪਏ ਵੇਖੇ ਅਤੇ ਮੁਕੁੰਦਵਾੜੀ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਨੋਟ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।