ਪ੍ਰਸਿੱਧ ਪਰਮਾਣੂ ਵਿਗਿਆਨੀ ਆਰ ਚਿਦੰਬਰਮ ਦਾ 88 ਸਾਲ ਦੀ ਉਮਰ ''ਚ ਦਿਹਾਂਤ

Saturday, Jan 04, 2025 - 06:18 PM (IST)

ਪ੍ਰਸਿੱਧ ਪਰਮਾਣੂ ਵਿਗਿਆਨੀ ਆਰ ਚਿਦੰਬਰਮ ਦਾ 88 ਸਾਲ ਦੀ ਉਮਰ ''ਚ ਦਿਹਾਂਤ

ਨਵੀਂ ਦਿੱਲੀ (ਏਜੰਸੀ)- ਦੇਸ਼ ਵਿਚ 1975 ਅਤੇ 1998 ਦੇ ਪ੍ਰਮਾਣੂ ਪ੍ਰੀਖਣਾਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਗਿਆਨੀ ਰਾਜਗੋਪਾਲ ਚਿਦੰਬਰਮ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਪਰਮਾਣੂ ਊਰਜਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰਮਾਣੂ ਹਥਿਆਰ ਪ੍ਰੋਗਰਾਮ ਨਾਲ ਜੁੜੇ ਚਿਦੰਬਰਮ ਨੇ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਤੜ-ਕੇ 3.20 ਵਜੇ ਆਖਰੀ ਸਾਹ ਲਿਆ।

ਉਨ੍ਹਾਂ ਨੇ ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਵਜੋਂ ਕੰਮ ਕੀਤਾ ਸੀ। ਚਿਦੰਬਰਮ ਨੂੰ 1975 ਵਿੱਚ ਪਦਮ ਸ਼੍ਰੀ ਅਤੇ 1999 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।


author

cherry

Content Editor

Related News