ਆਸਮਾਨੀ ਬਿਜਲੀ ਕਾਰਨ ਹਰ ਸਾਲ ਤਬਾਹ ਹੋ ਜਾਂਦੇ ਹਨ 32 ਕਰੋੜ ਰੁੱਖ !
Thursday, Jul 24, 2025 - 10:39 AM (IST)

ਨਵੀਂ ਦਿੱਲੀ- ਹਰ ਸਾਲ ਆਸਮਾਨੀ ਬਿਜਲੀ ਡਿੱਗਣ ਕਾਰਨ ਦੁਨੀਆ ’ਚ ਲਗਭਗ 32 ਕਰੋੜ ਰੁੱਖ ਤਬਾਹ ਹੋ ਜਾਂਦੇ ਹਨ, ਜੋ ਦੁਨੀਆ ’ਚ ਪੌਦਿਆਂ ਦੇ ਕੁੱਲ ਬਾਇਓਮਾਸ ਦੇ 2 ਤੋਂ 3 ਫੀਸਦੀ ਨੁਕਸਾਨ ਲਈ ਜ਼ਿੰਮੇਵਾਰ ਹਨ। ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਰੁੱਖਾਂ ਦੀ ਤਬਾਹੀ ਕਾਰਨ ਹਰ ਸਾਲ 0.77 ਤੋਂ 1.09 ਬਿਲੀਅਨ ਟਨ ਕਾਰਬਨ ਡਾਈਆਕਸਾਈਡ ਨਿਕਲਦੀ ਹੈ।
ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਆਫ਼ ਮਿਊਨਿਖ ਦੇ ਖੋਜਕਰਤਾਵਾਂ ਨੇ ਕਿਹਾ ਕਿ ਇਹ ਮਾਤਰਾ ਜੰਗਲਾਂ ਦੀ ਅੱਗ ਕਾਰਨ ਹਰ ਸਾਲ ਨਿਕਲਣ ਵਾਲੀ 1.26 ਬਿਲੀਅਨ ਟਨ ਕਾਰਬਨ ਡਾਈਆਕਸਾਈਡ ਦੇ ਲੱਗਭਗ ਬਰਾਬਰ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; Gym ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਨਿਕਾਸੀ ਪੌਣ-ਪਾਣੀ ਦੀ ਕਬਦੀਲੀ ਲਈ ਇਕ ਗੰਭੀਰ ਚੁਣੌਤੀ ਹੋ ਸਕਦੀ ਹੈ। ਟੈਕਨੀਕਲ ਯੂਨੀਵਰਸਿਟੀ ਆਫ਼ ਮਿਊਨਿਖ ’ਚ ਜ਼ਮੀਨ ਦੀ ਸਤ੍ਹਾ ਦੇ ਵਾਤਾਵਰਣ ਦੇ ਆਪਸੀ ਤਾਲਮੇਲ ਦੇ ਮੁਖੀ ਤੇ ਮੁੱਖ ਖੋਜਕਰਤਾ ਐਂਡਰੀਅਸ ਕਰੌਸ ਨੇ ਕਿਹਾ ਕਿ ਜਿਵੇਂ-ਜਿਵੇਂ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਆਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਇਸ ਲਈ ਇਸ ਵੱਲ ਧਿਆਨ ਦੇਣ ਦੀ ਲੋੜ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e