DRDO ਦੀ ਕੋਰੋਨਾ ਰੋਕੂ ਦਵਾਈ ਦੇ ਐਮਰਜੈਂਸ਼ੀ ਇਸਤੇਮਾਲ ਨੂੰ ਮਿਲੀ ਮਨਜ਼ੂਰੀ

Saturday, May 08, 2021 - 09:39 PM (IST)

DRDO ਦੀ ਕੋਰੋਨਾ ਰੋਕੂ ਦਵਾਈ ਦੇ ਐਮਰਜੈਂਸ਼ੀ ਇਸਤੇਮਾਲ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ : ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਵਿਕਸਿਤ ਕੋਰੋਨਾ ਰੋਕੂ ਦਵਾਈ ਨੂੰ ਮਰੀਜ਼ਾਂ ਲਈ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਦਵਾਈ ਇੱਕ ਪਾਉਡਰ ਦੀ ਤਰ੍ਹਾਂ ਸੈਸ਼ੇ ਵਿੱਚ ਆਉਂਦੀ ਹੈ, ਜਿਸ ਨੂੰ ਆਸਾਨੀ ਨਾਲ ਪਾਣੀ ਵਿੱਚ ਘੋਲ ਕੇ ਲਿਆ ਜਾ ਸਕਦਾ ਹੈ। ਜਾਂਚ ਦੌਰਾਨ ਵੱਡੀ ਗਿਣਤੀ ਵਿੱਚ ਇਹ ਦਵਾਈ ਲੈਣ ਵਾਲੇ ਸ਼ਖਸ ਆਰ.ਟੀ.ਪੀ.ਸੀ.ਆਰ. ਟੈਸਟ ਵਿੱਚ ਨੈਗੇਟਿਵ ਪਾਏ ਗਏ। ਦੇਸ਼ ਵਿੱਚ ਕੋਰੋਨਾ ਨਾਲ ਰਿਕਾਰਡ ਮੌਤਾਂ ਅਤੇ ਰੋਜ਼ਾਨਾ 4 ਲੱਖ ਤੋਂ ਜ਼ਿਆਦਾ ਮਾਮਲਿਆਂ ਵਿੱਚ ਦੇਸ਼ ਦੇ ਸਭ ਤੋਂ ਵੱਡੇ ਡਰੱਗ ਰੈਗੂਲੇਟਰ ਨੇ ਇਸ ਕੋਰੋਨਾ ਰੋਕੂ ਦਵਾਈ ਨੂੰ ਹਰੀ ਝੰਡੀ ਦਿੱਤੀ ਹੈ।

ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਯਾਨੀ ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ ਕੋਵਿਡ-19 ਦਾ ਮੁਕਾਬਲਾ ਕਰਣ ਵਾਲੀ ਇਸ ਦਵਾਈ ਨੂੰ ਮਰੀਜ਼ਾਂ 'ਤੇ ਐਮਰਜੈਂਸੀ ਇਸਤੇਮਾਲ ਦੀ ਮੰਜੂਰੀ ਦਿੱਤੀ ਹੈ। ਇਸ ਦਵਾਈ ਦਾ ਨਾਮ 2-ਡੀ.ਜੀ. (deoxy D glucose) ਹੈ। ਇਹ ਦਵਾਈ ਡਾਕਟਰਾਂ ਦੀ ਸਲਾਹ 'ਤੇ ਅਤੇ ਇਲਾਜ ਦੇ ਪ੍ਰੋਟੋਕਾਲ  ਦੇ ਤਹਿਤ ਮਰੀਜ਼ਾਂ ਨੂੰ ਦਿੱਤੀ ਜਾ ਸਕੇਗੀ। ਡੀ.ਆਰ.ਡੀ.ਓ. (DRDO) ਦੀ ਲੈਬ ਇੰਮਾਸ (INMAS) ਨੇ ਡਾ. ਰੈੱਡੀਜ਼ ਲੈਬ ਦੇ ਨਾਲ ਮਿਲ ਕੇ ਇਹ ਦਵਾਈ ਵਿਕਸਿਤ ਕੀਤੀ ਹੈ ਇਹ ਹਸਪਤਾਲ ਵਿੱਚ ਭਰਤੀ ਕੋਰੋਨਾ ਮਰੀਜ਼ ਦੇ ਤੇਜ਼ੀ ਨਾਲ ਤੰਦਰੁਸਤ ਹੋਣ ਵਿੱਚ ਮਦਦ ਕਰਦੀ ਹੈ ਅਤੇ ਆਕਸੀਜਨ 'ਤੇ ਉਸ ਦੀ ਨਿਰਭਰਤਾ ਨੂੰ ਘੱਟ ਕਰਦੀ ਹੈ। ਇਹ ਦਵਾਈ ਇਲਾਜ ਦੌਰਾਨ ਕੋਰੋਨਾ ਦੇ ਮੱਧ ਅਤੇ ਗੰਭੀਰ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ।


author

Inder Prajapati

Content Editor

Related News