ਸਪਾਈਸ ਜੈੱਟ ਫਲਾਈਟ ਦੀ ਕੋਚੀ ਹਵਾਈ ਅੱਡੇ ''ਤੇ ਐਮਰਜੈਂਸੀ ਲੈਂਡਿੰਗ, 197 ਯਾਤਰੀ ਸਨ ਸਵਾਰ

Saturday, Dec 03, 2022 - 01:47 AM (IST)

ਨੈਸ਼ਨਲ ਡੈਸਕ : ਸਪਾਈਸਜੈੱਟ ਦੇ ਜਹਾਜ਼ ਦੀ ਕੋਚੀ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਜਹਾਜ਼ 'ਚ 197 ਯਾਤਰੀ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ 'ਚ ਹਾਈਡ੍ਰੌਲਿਕ ਖਰਾਬੀ ਤੋਂ ਬਾਅਦ ਇਸ ਨੂੰ ਜਲਦਬਾਜ਼ੀ 'ਚ ਕੋਚੀ 'ਚ ਉਤਾਰਿਆ ਗਿਆ। ਅਧਿਕਾਰੀਆਂ ਮੁਤਾਬਕ ਜਹਾਜ਼ 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਸਪਾਈਸ ਜੈੱਟ ਦੀ ਫਲਾਈਟ ਨੰਬਰ SG-306 ਜੋ ਕੋਝੀਕੋਡ ਜਾ ਰਹੀ ਸੀ। ਜਹਾਜ਼ ਨੇ ਸਾਊਦੀ ਅਰਬ ਦੇ ਜੇਦਾਹ ਤੋਂ ਕੋਝੀਕੋਡ ਲਈ ਉਡਾਣ ਭਰੀ ਪਰ ਹਾਈਡ੍ਰੌਲਿਕ ਸਮੱਸਿਆ ਕਾਰਨ ਕੋਚੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਇਹ ਵੀ ਪੜ੍ਹੋ : ਕਾਂਗਰਸ 'ਚੋਂ ਆਏ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਭਾਜਪਾ ਪੰਜਾਬ ’ਚ ਖੇਡੇਗੀ ‘ਖੇਲਾ’

ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (CIAL) ਦੇ ਬੁਲਾਰੇ ਨੇ ਕਿਹਾ, "ਸਪਾਈਸਜੈੱਟ SG-036 ਦੇ ਕੋਝੀਕੋਡ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਸ਼ਾਮ 6.29 ਵਜੇ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਜਹਾਜ਼ ਨੂੰ ਕੋਚੀ ਵੱਲ ਮੋੜ ਦਿੱਤਾ ਗਿਆ। ਇਸ ਤੋਂ ਬਾਅਦ ਸ਼ਾਮ 7.19 'ਤੇ ਫਲਾਈਟ ਦੀ ਰਨਵੇ 'ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।"

ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਿਹਾ ਸੀ NRI, ਤਲਾਸ਼ੀ ਦੌਰਾਨ ਬੈਗ ’ਚੋਂ ਮਿਲੇ ਜ਼ਿੰਦਾ ਕਾਰਤੂਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News